ਦੁਸਿਹਰਾ ਮਹਾਂਉਤਸਵ ਦੀ ਸ਼ੁਰੂਆਤ ਸ੍ਰੀ ਬ੍ਰਹਮਾ ਜੀ ਦੀ ਸ਼ੋਭਾ ਯਾਤਰਾ ਨਾਲ ਕੀਤੀ

yatraਹੁਸ਼ਿਆਰਪੁਰ- ਦੁਸਿਹਰਾ ਮਹਾਂਉਤਸਵ ਦੇ ਸਬੰਧ ਵਿਚ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਅੱਜ ਸਨਾਤਨ ਧਰਮ ਸਭਾ ਵਿਖੇ ਪੂਜਾ ਅਰਚਨਾ ਕਰਕੇ ਦੁਸ਼ਹਰਾ ਮਹਾਂਉਤਸਵ ਦੀ ਸੁਰੂਆਤ ਕੀਤੀ ਗਈ।| ਇਸ ਮੌਕੇ ਤੇ ਵਿਸ਼ਵ ਦੇ ਨਿਰਮਾਤਾ ਸ੍ਰੀ ਬ੍ਰਹਮਾ ਜੀ ਦੀ ਝਾਂਕੀ ਦੀ ਸ਼ੌਭਾ ਯਾਤਰਾ ਦਾ ਆਯੋਜਨ ਕੀਤਾ ਗਿਆ।| ਸ੍ਰੀ ਬ੍ਰਹਮਾ ਜੀ ਨੇ ਸ੍ਰੀ ਵਿਸ਼ਨੂ ਜੀ ਨੂੰ ਸੰਸਾਰ ਦੀ ਰਚਨਾ ਕਰਨ ਅਤੇ ਇਸ ਦਾ ਪਾਲਣ^ਪੋਸ਼ਣ ਕਰਨ ਦਾ ਵਰਦਾਨ ਦਿੱਤਾ ਸੀ।| ਇਸ ਲਈ ਦੁਸਿਹਰਾ ਮਹਾਂਉਤਸਵ ਮਨਾਉਣ ਤੋਂ ਪਹਿਲਾ ਸ੍ਰੀ ਬ੍ਰਹਮਾ ਜੀ ਦੀ ਝਾਂਕੀ ਦਾ ਆਯੋਜਨ ਕੀਤਾ ਜਾਂਦਾ ਹੈ£ ਇਹ ਸ਼ੌਭਾ ਯਾਤਰਾ ਸ਼ਹਿਰ ਦੇ ਮੁੱਖ ਬਜਾਰਾਂ ਵਿਚ ਹੁੰਦੀ ਹੋਈ ਦੁਸਿਹਰਾ ਗਰਾਂਉਡ ਵਿਚ ਸਮਾਪਤ ਹੋਈ। ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਸ਼ਿਵ ਸੂਦ, ਚੇਅਰਮੈਨ ਗੋਪੀ ਚੰਦ ਕਪੂਰ, ਐਡਵੋਕੇਟ ਆਰ.ਪੀ.ਧੀਰ, ਮਹਾਂਸਚਿਵ ਪ੍ਰਦੀਪ ਹਾਂਡਾ, ਬਿੰਦੂ ਸਾਰ ਸ਼ੁਕਲਾ, ਕਮਲ ਵਰਮਾ, ਪ੍ਰੱਮੁਖ ਸਮਾਜ ਸੇਵੀ ਸੇਠ ਨਵਦੀਪ ਅਗਰਵਾਲ, ਨਿਤਿਨ ਗੁਪਤਾ ਨਨੂੰ, ਦਵਿੰਦਰ ਨਾਥ ਬਿੰਦਰਾ, ਨਰਾਤੋਮ ਸ਼ਰਮਾ, ਤਿਲਕ ਰਾਜ ਸ਼ਰਮਾ, ਸ਼ਿਵ ਜੈਨ, ਰਾਮ ਕੁਮਾਰ ਅਗਰਵਾਲ, ਦੀਪਕ ਵਾਲੀਆ, ਸੰਜੀਵ ਏਰੀ, ਸ਼ਿਆਮ ਮੋਦਗਿੱਲ, ਵਿਨੋਦ ਕਪੂਰ ਤੋਂ ਇਲਾਵਾ ਕਮੇਟੀ ਦੇ ਮੈਂਬਰ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜਰ ਸਨ|।

Advertisements

LEAVE A REPLY

Please enter your comment!
Please enter your name here