ਸਿਲਵਰ ਓਕ ਸਕੂਲ ਸ਼ਹਿਬਾਜ਼ਪੁਰ ਵਿੱਚ ਮਨਾਇਆ ਤੀਆਂ ਦਾ ਤਿਉਹਾਰ 

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ। ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਹਿਬਾਜ਼ਪੁਰ ਟਾਂਡਾ ਵਿਖੇ  ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ ਨਿਰਦੇਸ਼ ਤੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਤੇ ਪ੍ਰਸ਼ਾਸਿਕਾ ਮਨੀਸ਼ਾ ਸੰਗਰ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਮਿਸ ਤੀਜ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ਅਤੇ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ।

Advertisements

ਇਸ ਸਮਾਗਮ ਦੌਰਾਨ ਡਾ. ਗੁਰਪ੍ਰੀਤ ਕੌਰ  ਪਾਬਲਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਜਿੱਥੇ ਮੁਕਾਬਲਿਆਂ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਉੱਥੇ ਮਿਸ ਤੀਜ ਮੁਕਾਬਲੇ ਦੌਰਾਨ ਅਮਨਦੀਪ ਕੌਰ ਨੇ ਪਹਿਲਾ, ਏਂਜਲ ਨੇ ਦੂਸਰਾ ਅਤੇ ਸਿਮਰਨਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਦਸਤਾਰ ਮੁਕਾਬਲੇ ਵਿੱਚ ਤਨਵੀਰ ਸਿੰਘ ਨੇ ਪਹਿਲਾਂ, ਮਨਕਰਨ ਸਿੰਘ ਨੇ ਦੂਸਰਾ ਅਤੇ ਸਿਮਰਨਜੀਤ ਸਿੰਘ ਤੇ ਰਾਜ ਵੀਰ ਸਿੰਘ  ਨੇ ਤੀਸਰਾ ਸਥਾਨ ਹਾਸਲ ਕੀਤਾ।

ਮੁੱਖ ਮਹਿਮਾਨ ਡਾ  ਪਾਬਲਾ  ਅਤੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਪੁਰਾਤਨ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਮੈਨੇਜਰ ਕਰਨਜੀਤ ਸਿੰਘ, ਤਰਨ ਸੈਣੀ, ਵਿਸ਼ਾਲੀ, ਜਗਬੰਧਨ, ਤਰਨਜੋਤ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ, ਕਮਲੇਸ਼ ਕੌਰ, ਬਿਕਰਮਜੀਤ ਸਿੰਘ, ਕੁਲਵਿੰਦਰ ਕੌਰ, ਆਦਿ ਤੋਂ ਇਲਾਵਾ ਪੂਰਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

LEAVE A REPLY

Please enter your comment!
Please enter your name here