ਪੇਟ ਦੇ ਕੀੜਿਆ ਤੋਂ ਰਾਸ਼ਟਰੀ ਮੁਕਤੀ ਦਿਵਸ ਦੇ ਸਬੰਧੀ ਜਿਲਾ ਟਾਸਕ ਫੋਰਸ ਦੀ ਹੋਈ ਬੈਠਕ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੇਟ ਦੇ ਕੀੜਿਆ ਤੋ ਰਾਸ਼ਟਰੀ ਮੁਕਤੀ ਦਿਵਸ ਦੇ ਸਬੰਧ ਅੱਜ ਜਿਲਾ ਟਾਸਕ ਫੋਰਸ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਮੈਡਮ ਅਮ੍ਰਿਤਾ ਸਿੰਘ ਆਈ. ਏ. ਐਸ. ਜੀ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਦਫਤਰ ਵਿੱਚ ਹੋਈ,  ਜਿਸ ਵਿੱਚ ਸਿਹਤ ਵਿਭਾਗ ਤੋ ਇਲਾਵਾਂ ਸਿਖਿਆ, ਆਈ. ਸੀ. ਡੀ. ਐਸ. ਵਿਭਾਗ  ਅਤੇ ਪ੍ਰਾਈਵੇਟ ਸਕੂਲਾ ਦੇ ਨੁੰਮਾਇਦੇ ਹਾਜਰ ਹੋਏ । ਮੀਟਿੰਗ ਨੂੰ ਸਬੋਧਨ ਕਰਦਿਆ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ 1 ਤੋਂ 19 ਸਾਲ ਦੇ ਉਮਰ ਦੇ ਬੱਚਿਆ ਨੂੰ ਪੇਟ ਦੇ ਕੀੜਿਆ ਦੀ ਮੁੱਕਤੀ ਲਈ ਜਿਲੇ ਭਰ ਵਿੱਚ 8 ਅਗਸਤ ਨੂੰ ਪੇਟ ਦੇ ਕੀੜਿਆ ਦਾ ਰਾਸ਼ਟਰੀ ਮੁੱਕਤੀ ਦਿਵਸ ਦੇ ਤੋਰ ਤੇ ਮਨਾ ਕੇ 1 ਲੱਖ 38 ਹਜ਼ਾਰ  674 ਸਰਕਾਰੀ ਤੇ ਮਨਾਤਾ ਪ੍ਰਾਪਤ ਸਕੂਲਾ ਦੇ ਬੱਚੇ, 1 47095 ਪ੍ਰਾਈਵੇਟ  ਸਕੂਲਾ ਅਤੇ 60450 ਆਂਗਨਬਾੜੀ ਕੇਦਰਾਂ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਡਾਜੋਲ ਦੀ ਗੋਲੀ ਦਿੱਤੀ ਜਾਵੇਗੀ ।

Advertisements

ਇਹ ਗੋਲੀ ਸਕੂਲਾ ਵਿੱਚ ਅਧਿਆਪਕਾ ਅਤੇ ਆਗਨਬਾੜੀ ਕੇਦਰਾਂ ਵਿੱਚ ਆਗਨਬਾੜੀ ਵਰਕਰ ਦੀ ਨਿਗਰਾਨੀ ਹੇਠ ਦੁਪਿਹਰ ਦੇ ਖਾਣੇ ਤੇ ਅੱਧੇ ਘੰਟੇ ਬਆਦ ਖਿਲਾਈ ਜਾਵੇਗੀ । ਇਸ ਦਿਨ ਜਿਹੜੇ ਬੱਚੇ ਕਿਸੇ ਕਾਰਨ ਇਸ ਦਵਾਈ ਲੈਣ ਤੋ ਵਾਝੇ ਰਹਿ ਜਾਦੇ ਹਨ ਉਹਨਾਂ ਨੁੰ 19 ਅਗਸਤ ਨੂੰ ਮੋਪਅਪੁ ਰਾਊਡ ਵਾਲੇ ਦਿਨ ਇਹ ਗੋਲੀ ਦਿੱਤੀ ਜਾਵੇਗੀ । ਉਹਨਾਂ ਮੀਟਿੰਗ ਵਿੱਚ ਜਿਲਾ ਸਿਖਿਆ ਅਫਸਰ ਅਤੇ ਜਿਲਾ ਪ੍ਰੋਗਰਾਮ ਅਫਸਰਨੂੰ  ਹਾਦਇਤ ਕਰਦਿਆ ਸਾਰੇ ਸਰਕਰੀ, ਪ੍ਰਾਈਵੇਟ ਸਕੂਲਾਂ ਦੇ ਮੁਖੀ ਅਤੇ ਆਗਨਬਾੜੀ ਵਰਕਰਾ ਨੂੰ ਇਸ ਦਿਵਸ ਤੇ ਸਿਹਤ ਵਿਭਾਗ ਦੀਆ ਟੀਮਾਂ ਨੂੰ ਸਹਿਯੋਗ ਦੇਣਂ ਲਈ ਪਾਬੰਧ ਕਰਨ।

ਇਸ ਮੀਟਿੰਗ ਵਿੱਚ ਜੀ.ਐਸ ਕਪੂਰ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਜੇਕਰ ਕੀ ਬੱਚਾ ਬਿਮਾਰ ਹੈ ਜਾ ਪਹਿਲਾਂ ਕੋਈ ਕਰੋਨਿਕ ਬਿਮਾਰੀ ਦੀ ਦਵਾਈ ਦੀ ਲੈ ਰਿਹਾ ਤਾਂ ਉਸ ਨੂੰ ਇਹ ਗੋਲੀ ਡਾਕਟਰ ਦੀ ਸਲਾਹ ਨਾਲ ਹੀ ਦਿੱਤੀ ਜਾਵੇ । ਉਹਨਾਂ ਕਿਹਾ ਜੇਕਰ ਕੋਈ ਮੁਸ਼ਕਿਲ ਆਉਦੀ  ਹੈ ਤਾਂ ਨਜਦੀਕੀ ਸਿਹਤ ਸੰਸਥਾਂ ਸਪੰਰਕ ਕੀਤਾ ਜਾਵੇ । ਜਿਲਾ ਸਕੂਲ ਹੈਲਥ ਅਫਸਰ ਆਰ. ਬੀ. ਐਸ. ਕੇ. ਡਾ ਗੁਨਦੀਪ ਕੋਰ ਨੇ ਦੱਸਿਆ ਕਿ ਪੇਟ ਦੇ ਕੀੜੀਆ ਤੋ ਮੁੱਕਤੀ ਦੀ ਦਵਾਈ ਸਾਰੇ ਸਕੂਲਾਂ ਅਤੇ ਆਂਗਨਬਾੜੀ ਕੇਂਦਰਾਂ ਵਿੱਚ ਅਤੇ ਅਣ ਸੁਖਾਵੀ ਘਟਨਾਂ ਹੋਣ ਦੀ ਸੂਰਤ ਵਿੱਚ ਨਜਿਠਣ ਲਈ ਲੋੜੀਦੀਆ ਮੋਬਾਇਲ ਟੀਮਾਂ ਅਤੇ ਰੈਪਡ ਰਸਪਾਉਸ ਟੀਮਾਂ ਦਾ ਗਠਨ ਕੀਤਾ ਗਿਆ ਹੈ ।

LEAVE A REPLY

Please enter your comment!
Please enter your name here