ਆਜ਼ਾਦੀ ਦਿਵਸ ਮੌਕੇ ਵਿਦਿਆ ਮੰਦਿਰ ਸਕੂਲ ਵਿਖੇ ਕਰਵਾਏ ਖੇਡ ਮੁਕਾਬਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਜ਼ਾਦੀ ਦਿਵਸ ਮੌਕੇ ਖੇਡ ਵਿਭਾਗ ਅਤੇ ਜ਼ਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਜ਼ਿਲਾ ਖੇਡ ਵਿਭਾਗ, ਹੁਸ਼ਿਆਰਪੁਰ ਵਲੋਂ ਅਜ਼ਾਦੀ ਦਿਵਸ ਮਨਾਇਆ ਗਿਆ।

Advertisements

ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਜ਼ਾਦੀ ਦਿਵਸ ਮੌਕੇ ‘ਤੇ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਹੁਸ਼ਿਆਰਪੁਰ ਵਿਖੇ ਖਿਡਾਰਨਾਂ ਦਾ ਆਪਸ ਵਿਚ ਖੇਡ ਵਾਲੀਬਾਲ ਦਾ ਨੁਮਾਇਸ਼ੀ ਮੈਚ ਅਤੇ ਸਰਕਾਰੀ ਕਾਲਜ ਟਾਂਡਾ ਵਿਖੇ ਅਥਲੈਟਿਕਸ ਦੀ ਰਿਲਅ ਰੇਸ ਕਰਵਾਈ ਗਈ  ਅਤੇ ਜੇਤੂ ਖਿਡਾਰੀਆਂ/ਖਿਡਾਰਨਾਂ ਨੂੰ ਸਪੋਰਟਸ ਕਿੱਟਾਂ ਵੀ ਵੰਡੀਆਂ ਗਈਆਂ। ਉਹਨਾਂ ਦੱਸਿਆ ਕਿ ਇਸ ਮੌਕੇ ਵਿਦਿਆ ਮੰਦਿਰ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਸਮੇਤ ਸਾਰਾ ਸਟਾਫ, ਵਿਭਾਗੀ ਕੋਚ ਬਲਵੀਰ ਸਿੰਘ, ਨਿਤਿਸ਼ ਠਾਕੁਰ, ਸਨੁਜ਼ ਸ਼ਰਮਾ, ਚੰਚਲ ਕੁਮਾਰ ਅਤੇ ਮਲਕੀਤ ਸਿੰਘ ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here