ਮਿਉਂਸੀਪਲ ਐਕਸ਼ਨ ਕਮੇਟੀ ਦੀ 20 ਅਗਸਤ ਨੂੰ ਖਰੜ ਵਿਖੇ ਹੋਣ ਜਾ ਰਹੀ ਰੈਲੀ ਸੰਬੰਧੀ ਹੋਈ ਬੈਠਕ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਮਿਊਂਸੀਪਲ ਐਕਸ਼ਨ ਕਮੇਟੀ ਪੰਜਾਬ ਨੇ ਮਿਤੀ 20 ਅਗਸਤ 2019 ਨੂੰ ਖਰੜ ਵਿਖੇ ਰੱਖੀ ਹੋਈ ਰੈਲੀ ਦਾ ਨਿਰੀਖਣ ਕੀਤਾ ਗਿਆ ਹੈ। ਉਥੇ ਇੱਕ ਮੀਟਿੰਗ ਵੀ ਕੀਤੀ ਗਈ। ਜਿਸ ਵਿਚ ਪੰਜਾਬ ਸਰਕਾਰ ਨੂੰ ਕੋਸਿਆ ਗਿਆ। ਪ੍ਰੈਸ ਨੋਟ ਜਾਰੀ ਕਰਦਿਆ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਮਿਊਂਸੀਪਲ ਮੁਲਾਜਮ ਲਗਾਤਾਰ 3 ਸਾਲ ਤੋਂ ਰੈਲੀਆ, ਰੋਸ਼, ਧਰਨੇ ਹੜਤਾਲਾ ਮੰਤਰੀ ਦੀ ਕੋਠੀ ਦਾ ਘਿਰਾਓ, ਅੰਮ੍ਰਿਤਸਰ ਵਿਖੇ ਕੈਪਟਨ ਨੂੰ ਮਿਲਣ ਪਟਿਆਲੇ ਜਾਣ ਦੇ ਬਾਵਜੂਦ ਵੀ ਕਿਸੇ ਵਲੋਂ ਵੀ ਕੋਈ ਮੀਟਿੰਗ ਦਾ ਸੱਦਾ ਪੱਤਰ ਨਹੀਂ ਦਿੱਤਾ ਗਿਆ।

Advertisements

ਜਦੋਂ ਘਿਰਾਓ ਕਰਨ ਜਾਂਦੇ ਰਹੇ ਉਥੇ ਮੀਟਿੰਗ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਅਸੀਂ 3 ਸਾਲ ਤੋਂ ਮੀਟਿੰਗ ਦੀ ਆਸ ਵਿਚ ਕੱਟ ਦਿੱਤੇ ਪੰਜਾਬ ਸਰਕਾਰ ਨੇ 5 ਅਤੇ 6 ਡੀ.ਏ ਦੀ ਕਿਸ਼ਤਾ ਨਵਾ ਸਕੇਲ ਦੇਣਾ ਅਤੇ ਕੱਚੇ ਮੁਲਾਜਮ ਪੱਕੇ ਕਰਨ ਦਾ ਲਿਫਾਫਾ ਪਤਾ ਨਹੀਂ ਕਿਸ ਬੋਰੀ ਵਿਚ ਬੰਦ ਕਰਕੇ ਰੱਖਿਆ ਹੋਇਆ ਹੈ।

ਜਿਸ ਤੋਂ ਰੋਸ਼ ਵਿਚ ਆਏ ਮੁਲਾਜਮਾ ਨੇ 20 ਅਗਸਤ 2019 ਨੂੰ ਨੇੜੇ ਖਾਨਪੁਰ ਖਰੜ ਲੁਧਿਆਣਾ ਰੋਡ ਤੇ ਕਮਿਨਿਊਟੀ ਸੈਂਟਰ ਖਰੜ ਵਿਖੇ ਰੈਲੀ ਰੱਖੀ ਹੈ।  ਜੇਕਰ ਉਸ ਰੈਲੀ ਦੇ ਕੋਈ ਸਰਕਾਰ ਦਾ ਅਧਿਕਾਰੀ ਸਰਕਾਰ ਦਾ ਕੋਈ ਅਧਿਕਾਰੀ ਕਰਮਚਾਰੀ ਸਟੇ ਤੋਂ ਆ ਕੇ ਮੰਗ ਪੱਤਰ ਲੈ ਕੇ ਨਹੀਂ ਜਾਦਾ ਤਾਂ ਇਹ ਰੈਲੀ ਕੋਈ ਹੋਰ ਰੂਪ ਧਾਰਨ ਕਰ ਸਕਦੀ ਹੈ। ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿਚ ਪ੍ਰਕਾਸ਼ ਚੰਦ, ਰਣਜੀਤ ਕੋਟ ਕਪੂਰਾ, ਸਰਦਾਰੀ ਲਾਲ ਸ਼ਰਮਾ, ਨਾਇਬ ਸਿੰਘ ਬਗੜ ਜੈਤੋਂ, ਮਨਪ੍ਰੀਤ ਸਿੰਘ ਸਾਹਨੇਵਾਲ,  ਜੈ ਗੋਪਾਲ ਥਾਪਰ, ਜੋਤੀ ਫਗਵਾੜਾ, ਭਗਵੰਤ ਸਿੰਘ, ਮਹੇਸ਼ ਕੁਮਾਰ ਖਰੜ,  ਰਾਜਾ ਹੰਸ, ਅਸ਼ਵਨੀ ਲੱਡੂ ਹੁਸ਼ਿਆਰਪੁਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here