ਰਿਆਤ ਬਾਹਰਾ ਐਜੂਕੇਸ਼ਨ ਸਿਟੀ ਅਤੇ  ਸਾਇੰਸ ਸਿਟੀ ਨੇ ਸਾਂਝੇ ਤੌਰ ਤੇ  ਮਨਾਇਆ ਇੰਜੀਨੀਅਰਿੰਗ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ।  ਭਾਰਤ ਦੇ ਵਿਕਾਸ ਲਈ ਪਰਿਵਰਤਨ ਇੰਜੀਨੀਅਰਾਂ  ਲਈ ਵੱਡੀ ਚੁਣੌਤੀ ਹੈ। ਖੇਤਰ ਚਾਹੇ ਕੋਈ ਵੀ ਹੋਵੇ ਵੱਧਦੀ ਜਨਸੰਖਿਆ, ਜਲਵਾਯੂ ਪਰਿਵਰਤਨ ਅਤੇ ਇੰਜੀਨੀਅਰਿੰਗ  ਆਦਿ ਵਿਚ  ਆਉਣ ਵਾਲੇ ਸਮੇਂ ਵਿਚ ਪਰਿਵਰਤਨ ਦੇਸ਼ ਲਈ ਵੱਡੀਆਂ ਚੌਣਤੀਆਂ ਲੈ ਕੇ ਆਵੇਗਾ। ਸੂਚਨਾ, ਸੰਚਾਰ ਤਕਨਾਲੌਜੀ ਅਤੇ ਇਲੈਕਟ੍ਰਾਨਿਕ  ਵਰਗੀਆਂ ਪਹਿਲ ਕਦਮੀਆਂ ਨੇ ਡਿਜ਼ੀਟਲ ਇੰਡੀਆ, ਮੇਕ ਇਨ ਇੰਡੀਆ,ਸਟਾਰਟ ਅੱਪ ਇੰਡੀਆ ਅਤੇ ਸਮਾਰਟ ਸਿਟੀ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਕੌਮਾਂਤਰੀ ਪੱਧਰੀ ਤੇ ਹੋਰ ਰਹੀਆਂ ਖੋਜਾਂ ਅਤੇ ਤਬਦੀਲੀਆਂ ਨਾਲ ਸਿੱਝਣ ਭਾਰਤੀ ਇੰਜੀਨੀਅਰ ਵੀ ਪੂਰੀ ਤਰਾਂ ਨਾਲ ਤਿਆਰ ਵਰ ਤਿਆਰ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੌਮਾਂਤਰੀ ਇੰਜੀਨੀਆਰਿੰਗ ਦਿਵਸ ਸੰਬੰਧੀ  ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਅਤੇ ਰਿਆਤ ਬਾਹਰਾ ਗਰੁੱਪ ਵਲੋਂ ਸਾਂਝੇ ਤੌਰ ਤੇ ਕਰਵਾਏ ਗਏ ਸਮਾਗਮ ਦੌਰਾਨ  ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਆਏ ਪ੍ਰੋ. ਜੇ.ਕੇ ਗੌਸਵਾਮੀ ਨੇ ਹਾਜ਼ਰ ਇੰਜੀਨੀਆਰਿੰਗ ਦੇ ਵਿਦਿਅਰਥੀਆਂ ਨੂੰ ਸੰਬੋਧਨ ਕਰਦਿਆ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਵਿਗਿਆਨੀ ਇੰਜੀ ਰਿਤੇਸ਼ ਪਾਠਕ ਨੇ ਕਿਹਾ ਕਿ  ਭਾਰਤ ਰਤਨ ਐਵਾਰਡੀ ਮੋਕਸ਼ਗੰਡਮ ਵਿਸ਼ਵੇਸ਼ਰੈਯਾ ਦੀ ਯਾਦ ਵਿਚ ਹਰ ਸਾਲ 15 ਸੰਤਬਰ ਨੂੰ ਇੰਜੀਨੀਅਰਿੰਗ ਦਿਵਸ ਮਨਾਇਆ ਜਾਂਦਾ ਹੈ।ਅੱਜ ਅਸੀਂ 52 ਵਾਂ ਇੰਜੀਨੀਅਰਿੰਗ ਦਿਵਸ ਮਨਾ ਰਹੇ।

Advertisements
heights Academy Coaching center hoshiarpur

ਮੋਕਸ਼ਗੰਡਮ ਵਿਸ਼ਵੇਸ਼ਰੈਯਾ ਭਾਰਤ ਦੇ ਪ੍ਰਸਿੱਧ ਇੰਜੀਨੀਅਰ ਸਨ ਇਹਨਾਂ ਦੀ ਯਾਦ ਵਿਚ ਪੂਰੀਆਂ ਦੁਨੀਆਂ ਅੱਜ ਦਾ ਦਿਵਸ ਮਨਾਇਆ ਜਾਂਦਾ।  ਉਹਨਾਂ ਅੱਗੋਂ ਸੰਬੋਧਨ ਕਰਦਿਆਂ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਗਿਆਨ, ਕਲਾ ਅਤੇ ਇੰਜੀਨੀਅਰਿੰਗ ਦਾ ਇਕ ਅਨੋਖਾ ਸੰਗਮ ਹੈ। ਸਾਇੰਸ ਸਿਟੀ ਦਾ ਮੁੱਖ ਉਦੇਸ਼  ਨੌਜਵਾਨ ਪੀੜੀ ਨੂੰ ਇੰਜੀਨੀਅਰਿੰਗ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ  ਵੱਲ ਅਕਰਸ਼ਿਤ ਕਰਨਾ ਹੈ। ਸਾਇੰਸ ਸਿਟੀ ਦੀ ਹਰੇਕ ਗੈਲਰੀ ਵਿਚ ਰੱਖੇ ਮਾਡਲ  ਇੰਜੀਨੀਅਰਿੰਗ ਦੇ ਹਰ ਖੇਤਰ ਨੂੰ ਪ੍ਰਦਰਸ਼ਿਤ ਕਰਦੇ ਹਨ ਅਤੇ ਸਾਇੰਸ ਸਿਟੀ ਦੀ  ਹਰ ਬਿਲਡਿੰਗ ਸਿਵਲ ਇੰਜੀਨੀਅਰਿੰਗ ਦੇ ਖੇਤਰ ਵਿਚ ਇਕ ਮਿਸਾਲ ਹੈ । ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਇੰਸ ਸਿਟੀ ਵਲੋਂ ਵਿਦਿਆਰਥੀਆਂ ਨੂੰ ਨਵੀਆਂ—ਨਵੀਆਂ ਕਾਢਾਂ ਵੱਲ ਪ੍ਰੇਰਿਤ ਕਰਨ ਲਈ ਹਰ ਸਾਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਇਨੋਟੈਕ ਅਤੇ ਸਕੂਲੀ ਵਿਦਿਆਰਥੀਆਂ ਦੇ ਲਈ ਸਾਇਸ ਫੈਸਟ ਕਰਵਾਇਆ ਜਾਂਦਾ ਹੈ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਿਆਤ ਬਾਰਾ ਗਰੁੱਪ ਦੇ ਚੇਅਰਮੈਨ ਸ੍ਰੀ ਗੁਰਵਿੰਦਰ ਸਿੰਘ ਬਾਰਾ  ਨੇ ਕਿਹਾ ਕਿ ਹਰੇਕ ਦੇਸ਼ ਦਾ ਵਿਕਾਸ ਇੰਜੀਨੀਅਰਾਂ ਵਲੋਂ ਕੀਤੀਆਂ ਜਾਂਦੀਆਂ ਖੋਜਾਂ ਤੇ ਹੀ ਨਿਰਭਰ ਕਰਦਾ ਹੈ। ਉਹਨਾਂ ਕਿਹਾ ਕਿ  ਜਿਸ ਦੇਸ਼ ਦੇ ਲੋਕਾਂ ਨੂੰ ਤਕਨੀਕ ਦਾ ਗਿਆਨ ਹੈ,  ਉਸ ਦੇਸ਼ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਹੈ। ਇਹਨਾਂ ਇੰਜੀਨੀਅਰਾਂ ਦੇ ਸੱਦਕਾ ਹੀ  ਅੱਜ ਅਸੀਂ ਚੰਦ ਤੇ ਪਾਣੀ ਲੱਭਣ ਦੇ ਯਤਨ ਕਰ ਰਹੇ ਹਾਂ। ਉਹਨਾਂ ਕਿਹਾ ਦੇਸ਼ ਨੂੰ ਨੌਜਵਾਨ ਇੰਜੀਨਰੀਅਰ ਦੇਣ ਲਈ ਰਿਅਤ ਐਂਡ ਬਾਰਾ ਗਰੁੱਪ ਇਕ   ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਮੌਕੇ ਖੋਜਭਰਪੂਰ ਮਾਡਲਾ ਦੇ ਮੁਕਾਬਲੇ ਵਿਚ ਪਹਿਲੇ, ਦੂਜੇ ਅਤੇ ਤੀਸਰੇ ਇਨਾਮ ਤੇ ਰਿਅਤ ਐਂਡਰ ਗਰੁੱਪ ਦੇ ਵਿਦਿਆਰਥੀਆਂ ਕਬਜਾ ਰਿਹਾ । ਵਿਦਿਆਰਥੀਆਂ ਵਲੋਂ ਕ੍ਰਮਵਾਰ  ਟਰੀ ਵਾਟਰਰਿੰਗ ਸਿਸਟਮ,  ਸਮਾਰਟ ਸਟਰੀਟ ਐਂਡ ਨੋ ਪਾਰਕਿੰਗ ਸਿਸਟਮ ਅਤੇ ਵੈਦਕ ਪਿਊਰੀਫ਼ਾਈ  ਦੇ ਖੋਜ਼ ਭਰਪੂਰ ਮਾਡਲ ਪ੍ਰਦਰਸ਼ਿਤ ਕੀਤੇ ਗਏ।

ਇਸ ਤੋਂ ਸੇਂਟ ਸੋਲਜਰ ਕਾਲਜ ਚੱਬੇਵਾਲ ਵਲੋਂ ਟਰਾਂਸਫਰ ਸਿਸਟਮ ਦਾ ਮਾਡਲ ਪ੍ਰਦਰਸ਼ਿਤ ਕਰਕੇ ਚੌਥਾ ਇਨਾਮ ਜਿੱਤਿਆ ਗਿਆ। ਇਸ ਮੌਕੇ ਪੰਡਿਤ ਜਗਤ ਰਾਮ  ਪੌਲੀਟੈਕਨਿਕ ਕਾਲਜ ਹੁਸ਼ਿਆਪੁਰ, ਸੈਂਟ ਸੋਲਜ਼ਰ ਕਾਲਜ ਚੱਬੇਵਾਲ ਅਤੇ ਸਰਵਾ ਨੰਦ ਗਿਰੀ ਰਿਜਨਲ ਕਾਲਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕੈਪਸ ਡਾਇਰੈਕਟਰ ਡਾ.  ਚੰਦਰ ਮੋਹਨ,  ਪ੍ਰਿੰਸੀਪਲ ਡਾ. ਐਚ.ਪੀ.ਐਸ.ਧਾਮੀ,  ਡਾ.ਹਰਿੰਦਰ ਗਿੱਲ,  ਡੀਨ ਪ੍ਰੋਫ਼ੈਸਰ ਮੋਨਿਕਾ ਠਾਕੁਰ ਅਤੇ ਅਸ਼ਵਨੀ ਕੁਮਾਰ ਲੋਕ ਸੰਪਰਕ ਅਧਿਕਾਰੀ ਸਾਇੰਸ ਸਿਟੀ ਕਪੂਰਥਲਾ ਵੀ ਹਾਜ਼ਰ ਸਨ।

Leave a Comment

This site is protected by reCAPTCHA and the Google Privacy Policy and Terms of Service apply.