ਨਾਲਸਾ ਨੇ ਪਿੰਡ ਫੰਬੀਆਂ ਵਿਖੇ ‘ਮਮਤਾ ਦੀ ਉਡਾਰੀ’ ਵਿਸ਼ੇ ਤੇ ਕਰਵਾਇਆ ਪ੍ਰੋਗਰਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੇ ਹੁਕਮਾਂ ਤਹਿਤ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਦੀ ਅਗਵਾਈ ਵਿੱਚ ਨਾਲਸਾ ਦੀ ਨਵੀਂ ਕੰਪੇਨ ‘ਮਮਤਾ ਦੀ ਉਡਾਰੀ’ ਵਿਸ਼ੇ ‘ਤੇ ਪਿੰਡ ਫੰਬੀਆਂ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਵਿੱਚ ਲੀਗਲ ਏਡ ਕਲੀਨਿਕ ਦੇ ਇੰਚਾਰਜ ਪੈਨਲ ਐਡਵੋਕੇਟ ਮਲਕੀਅਤ ਸਿੰਘ ਸਿਕਰੀ ਵਲੋਂ ਔਰਤਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਅਤੇ ਅਥਾਰਟੀ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। 

Advertisements

ਇਸ ਤੋਂ ਇਲਾਵਾ ਬਾਲ ਸੁਰੱਖਿਆ ਦਫ਼ਤਰ ਤੋਂ ਮੈਡਮ ਅੰਕਿਤਾ ਵਲੋਂ ਔਰਤਾਂ ਨੂੰ ਬੱਚਿਆਂ ਦੇ ਮਿਲਣ ਬਾਰੇ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਸਥਾਪਿਤ ਵਨ-ਸਟਾਪ ਸੈਂਟਰ ਦੇ ਮੈਡਮ ਐਡਵੋਕੇਟ ਸ਼ੁਭਾ ਦੇਵੀ ਅਤੇ ਐਡਵੋਕੇਟ ਮੈਡਮ ਅਰਚਨਾ ਨੇ ਰੇਪ ਅਤੇ ਔਰਤਾਂ ਨਾਲ ਹੋ ਰਹੀ ਘਰੇਲੂ ਹਿੰਸਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਪਵਨ ਕੁਮਾਰ, ਮਨਜੀਤ ਕੌਰ ਅਤੇ ਪਿੰਡ ਦੀਆਂ ਔਰਤਾਂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here