ਅਧਿਕਾਰੀ ਸਰਕਾਰੀ ਆਕਾਵਾਂ ਨੂੰ ਖੁਸ਼ ਕਰਨ ਲਈ ਕਰ ਰਹੇ ਹਨ ਅਕਾਲੀ-ਭਾਜਪਾ ਕੌਂਸਲਰਾਂ ਦਾ ਅਪਮਾਨ : ਤੀਕਸ਼ਣ ਸੂਦ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਸਰਕਾਰੀ ਆਕਾਵਾਂ ਨੂੰ ਖੁਸ਼ ਕਰਨ ਲਈ ਕਿਸ ਹੱਦ ਤੱਕ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦਿਆਂ ਦਾ ਅਪਮਾਨ ਕਰਨ ਲੱਗ ਪਏ ਹਨ ਇਸ ਦੀ ਮਿਸਾਲ ਨਗਰ ਨਿਗਮ ਹੁਸ਼ਿਆਰਪੁਰ ਵਿਚ ਅੱਜ ਕੱਲ ਆਮ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ। ਇਹ ਵਿਚਾਰ ਸਮੂਹ ਅਕਾਲੀ ਭਾਜਪਾ ਕੌਂਸਲਰਾਂ ਨੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਨੂੰ ਮਿਲ ਕੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ, ਮੇਅਰ ਵਲੋਂ ਭੇਜੇ ਗਏ ਕੌਂਸਲਰਾਂ ਦੇ ਵਿਕਾਸ ਦੇ ਕੰਮਾਂ ਨੂੰ ਲਟਕਾਉਣ ਦਾ ਬਹਾਨਾ ਲੱਭਦੇ ਰਹਿੰਦੇ ਹਨ ਅਤੇ ਜੇ ਕੋਈ ਸਿੱਧੇ ਤੌਰ ਤੇ ਉਹਨਾਂ ਪਾਸ ਜਾਂਦਾ ਹੈ ਤਾਂ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ।

Advertisements

ਕਿਹਾ, ਲੋਕਾਂ ਵਲੋਂ ਚੁਣੇ ਹੋਏ ਕੌਂਸਲਰਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਕਮਿਸ਼ਨਰ ਦੇ ਇਸ ਵਰਤਾਓ ਤੋਂ ਲੋਕਾ ਵਲੋਂ ਚੁਣੇ ਹੋਏ ਕੌਂਸਲਰ ਕਾਫੀ ਰੋਹ ਵਿਚ ਹਨ ਇਸ ਤਰਾਂ ਹੇਠਲੇ ਕਰਮਚਾਰੀ ਵੀ ਅਕਾਲੀ ਭਾਜਪਾ ਦੇ ਕੌਂਸਲਰਾਂ ਦੀ ਸਿਫਾਰਸ਼ ਨੂੰ ਕੇਵਲ ਨਜਰ ਅੰਦਾਜ ਹੀ ਨਹੀਂ ਕਰਦੇ ਬਲਕਿ ਕਾਂਗਰਸੀ ਆਗੂਆਂ ਦੇ ਹਿੱਤਾਂ ਦੀ ਪੂਰਤੀ ਕਰਨ ਵਾਸਤੇ ਅਕਾਲੀ ਭਾਜਪਾ ਕੌਂਸਲਰਾਂ ਦੇ ਹੁਕਮਾਂ ਦੀ ਉਲੰਘਣਾ ਸ਼ਰੇਆਮ ਕਰਦੇ ਹਨ। ਮਾਮਲਾ ਉਸ ਵੇਲੇ ਪੂਰੀ ਤਰਾਂ ਭੱਖ ਗਿਆ ਕਿ ਜਦੋਂ ਵਾਰਡ ਨੰ: 50 ਵਿਚ ਲੱਗੇ ਨਵੇਂ ਟਿਊਬਵੈਲ ਜਿਸ ਨੂੰ ਬੀਜੇਪੀ ਕੌਂਸਲਰ ਸੁਰੇਖਾ ਬਰਜਾਤਾ ਨੇ ਪੂਰੀ ਮਿਹਨਤ ਨਾਲ ਲਗਵਾਇਆ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਦੇ ਸਲਾਹਕਾਰ ਤਿਕਸ਼ਨ ਸੂਦ ਸਰਕਾਰ ਪਾਸੋਂ ਫੰਡ ਪ੍ਰਾਪਤ ਕੀਤੇ ਜਿਸ ਨੂੰ ਚਲਾਉਣ ਦੀ ਵਾਰੀ ਆਈ ਤਾਂ ਸਬੰਧਤ ਨਗਰ ਨਿਗਮ ਅਧਿਕਾਰੀਆਂ ਨੇ ਸੀਨੀਅਰ ਡਿਪਟੀ ਮੇਅਰ ਦੇ ਹੁਕਮਾਂ ਦੀ ਉਲੰਘਣਾ ਵੀ ਕੀਤੀ ਅਤੇ ਗੈਰ ਕਾਨੂੰਨੀ ਢੰਗ ਨਾਲ ਅਣਅਧਿਕਾਰਤ ਬੰਦਿਆਂ ਨੂੰ ਸਰਕਾਰੀ ਪ੍ਰਾਪਰਟੀ ਇਸ ਟਿਊਬਵੈਲ ਦਾ ਫਰਜੀ ਉਦਘਾਟਨ ਕਰਾਉਣ ਲਈ ਦੇ ਦਿੱਤੀ, ਤਾਂ ਜ਼ੋ ਬੀਜੇਪੀ ਕੌਂਸਲਰ ਇਸ ਦਾ ਲਾਹਾ ਨਾ ਲੈ ਸਕੇ। ਅਕਾਲੀ ਭਾਜਪਾ ਕੌਂਸਲਰਾਂ ਨੇ ਸਰਕਾਰੀ ਕਰਚਮਾਰੀਆਂ ਵਲੋਂ ਕੀਤੇ ਗਲਤ ਵਿਵਹਾਰ ਦੇ ਖਿਲਾਫ ਕਾਰਵਾਈ ਕਰਨ ਲਈ ਵਿਸ਼ੇਸ਼ ਮੀਟਿੰਗ ਬਲਾਉਣ ਲਈ ਰਿਕੂਜੀਸ਼ਨ ਮੇਅਰ ਸ਼ਿਵ ਸੂਦ ਦੇ ਹੁਸ਼ਿਆਰਪੁਰ ਤੋਂ ਬਾਹਰ ਹੋਣ ਦੀ ਸੂਰਤ ਵਿਚ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ ਨੂੰ ਪੇਸ਼ ਕੀਤਾ।

ਅਕਾਲੀ-ਭਾਜਪਾ ਕੌਂਸਲਰਾਂ ਦਾ ਨਿਗਮ ਅਧਿਕਾਰੀਆਂ ਦੇ ਖਿਲਾਫ ਰੋਸ ਅਤੇ ਗੁੱਸਾ ਭੜਕਿਆ ਕਾਰਵਾਈ ਕਰਨ ਲਈ ਵਿਸ਼ੇਸ਼ ਮੀਟਿੰਗ ਬਲਾਉਣ ਦੀ ਮੰਗ

 ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਨੇ ਇਸ ਮੌਕੇ ਤੇ ਆਖਿਆ ਕਿ ਲੋਕਾਂ ਵਲੋਂ ਚੁਣੇ ਹੋਏ ਕੌਂਸਲਰਾਂ ਦੀ ਨਾ ਹੀ ਅਣਦੇਖੀ ਹੋਣ ਦਿੱਤੀ ਜਾਵੇਗੀ ਅਤੇ ਨਾ ਹੀ ਉਹਨਾਂ ਦੀ ਬੇਅਦਬੀ ਬਰਦਾਸ਼ਤ ਕੀਤੀ ਜਾਵੇਗੀ ਅਤੇ ਅਜਿਹਾ ਕਰਨ ਵਾਲੇ ਕਰਮਚਾਰੀਆਂ ਦੇ ਖਿਲਾਫ ਹਰ ਤਰਾਂ ਲੋਂੜੀਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਭਾਜਪਾ ਕੌਂਸਲਰ ਦਲ ਦੇ ਨੇਤਾ ਅਸ਼ੋਕ ਕੁਮਾਰ, ਨਿਪੁੰਨ ਸ਼ਰਮਾ, ਸੁਰੇਸ਼ ਭਾਟੀਆ ਬਿੱਟੂ, ਸੰਤੋਖ ਸਿੰਘ ਔਜਲਾ, ਰੂਪ ਲਾਲ ਥਾਪਰ, ਵਿਕਰਮ ਸਿੰਘ ਕਲਸੀ, ਮਨਜੀਤ ਸਿੰਘ ਰਾਏ, ਬਲਵਿੰਦਰ ਬਿੰਦੀ, ਸਰਬਜੀਤ ਸਿੰਘ, ਠਾਕੁਰ ਰਮੇਸ਼ ਕੁਮਾਰ, ਨਰਿੰਦਰ ਸਿੰਘ, ਡਾ: ਪ੍ਰਵੀਨ, ਵਿਨੋਦ ਪਰਮਾਰ, ਵਿਨੈ ਕੁਮਾਰ, ਸ਼੍ਰੀਮਤੀ ਰਕੇਸ਼ ਸੂਦ, ਮੀਨੂ ਸੇਠੀ, ਸੁਨੀਤਾ ਦੂਆ, ਨਰਿੰਦਰ ਕੌਰ, ਸੁਰੇਖਾ ਬਰਜਾਤਾ, ਕਵਿਤਾ ਪਰਮਾਰ ਵੀ ਹਾਜਰ ਸਨ।

LEAVE A REPLY

Please enter your comment!
Please enter your name here