ਅਫਗਾਨ ਸਿੱਖਾਂ ਤੇ ਹਿੰਦੂਆਂ ਦੀ ਮਦਦ ਲਈ ਯੂ.ਕੇ ਦੇ ਸੰਸਦ ਮੈਂਬਰ ਹਾਰਡੀ ਤੇ ਢੇਸੀ ਪ੍ਰਵਾਸ ਮੰਤਰੀ ਨੂੰ ਮਿਲੇ

ਚੰਡੀਗੜ (ਦ ਸਟੈਲਰ ਨਿਊਜ਼)। ਅਫਗਾਨਸਿਤਾਨ ਵਿੱਚ ਘੱਟ ਗਿਣਤੀ ਵਰਗ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਉਣ ਲਈ ਸਾਂਸਦ ਮੈਂਬਰ ਐਮਾ ਹਾਰਡੀ ਤੇ ਤਨਮਨਜੀਤ ਸਿੰਘ ਢੇਸੀ ਸਮੇਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਊਥਾਲ (ਅਫ਼ਗਾਨ ਏਕਤਾ ਸੋਸਾਇਟੀ) ਤੇ ਯੂਨਾਈਟੇਡ ਸਿੱਖਜ਼ ਦੇ ਨੁਮਾਇੰਦਿਆਂ ਦੇ ਵਫ਼ਦ ਵੱਲੋਂ ਬਰਤਾਨੀਆਂ ਦੀ ਪ੍ਰਵਾਸ ਮੰਤਰੀ ਕੈਰੋਲਿਨ ਨੋਕਸ ਨਾਲ ਮੁਲਾਕਾਤ ਕੀਤੀ ਗਈ। ਵਫਦ ਨੇ ਅਫਗਾਨਿਸਤਾਨ ਵਿੱਚ ਘੱਟ ਗਿਣਤੀਆਂ ਤੇ ਹਾਲ ਹੀ ਵਿੱਚ 100 ਤੋਂ ਵੱਧ ਹੋਏ ਹਮਲਿਆਂ ਤੋਂ ਬਾਅਦ  ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਉਜਾਗਰ ਕਰਦਾ ਇਕ ਦਸਤਾਵੇਜ਼ ਮੰਤਰੀ ਨੂੰ ਸੌਂਪਿਆ ਗਿਆ। ਇਹ ਖੁਲਾਸਾ ਇੱਕ ਬਿਆਨ ਵਿੱਚ ਸਾਂਸਦ ਮੈਂਬਰ ਢੇਸੀ ਨੇ ਕੀਤਾ।

Advertisements

ਉਹਨਾਂ ਕਿਹਾ ਕਿ ਯੂ.ਕੇ. ਸਰਕਾਰ ਦੀ ਅਫਗਾਨਿਸਤਾਨ ਮੁੱਦੇ ਤੇ ਸਮਿਖਿਆ ਕਰਨ ਦੀ ਪਹਲਿਕਦਮੀ ਤੇ ਐਮਾ ਹਾਰਡੀ ਨੇ ਤਸੱਲੀ ਜ਼ਾਹਰ ਕੀਤੀ ਅਤੇ ਦੱਸਿਆ ਕਿ ਉਹ ਅਫਗਾਨ ਸਿੱਖਾਂ ਅਤੇ ਹਿੰਦੂਆਂ ਦੀ ਸਥਿਤੀ ਦੀ ਸਮਿਖਿਆ ਲਈ ਮਾਰਚ ਮਹੀਨੇ ਦੇ ਅੰਤ ਵਿੱਚ ਮੰਤਰੀ ਨਾਲ ਮੁੜ ਮੁਲਾਕਾਤ ਕਰਨਗੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਢੇਸੀ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਸਾਲ ਹਾਊਸ ਆਫ ਕਾਮਨਜ਼ ਵਿੱਚ ਵੀ ਇਸ ਮੁੱਦੇ ਨੂੰ ਉਠਾਇਆ ਸੀ। ਉਹਨਾਂ ਕਿਹਾ ਕਿ ਯੂ.ਕੇ. ਵਿੱਚ ਸ਼ਰਣਾਰਥੀਆਂ ਲਈ ਦੇਸ਼ ਨਿਕਾਲੇ ਦੇ ਖਤਰੇ ਸਬੰਧੀ ਉਹਨਾਂ ਨੂੰ ਰਾਹਤ ਦਵਾਉਣ ਦੇ ਮਕਸਦ ਨਾਲ ਵਫਦ ਨੇ ਅਫਗਾਨਿਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਦੁਰਦਸ਼ਾ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ।

ਇਸ ਮੌਕੇ ਤੇ ਸਾਂਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਅਫਗਾਨ ਨੀਤੀ ਸਬੰਧੀ ਬਰਤਾਨਵੀ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਵਿਚਾਰ ਅਧੀਨ ਹਨ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੱੱਪ ਫਾਰ ਬ੍ਰਿਟਿਸ਼ ਸਿੱਖਜ਼ ਇਸ ਸਬੰਧੀ ਸਬੂਤ ਪੇਸ਼ ਕਰਨਾ ਜਾਰੀ ਰੱਖੇਗਾ ਅਤੇ ਅਸੀਂ ਇਸ ਦਸ਼ਾ ਵੱਲ ਯਤਨਸ਼ੀਲ ਰਹਾਂਗੇ ਕਿ ਯੂ.ਕੇ. ਸਰਕਾਰ ਵੱਲੋਂ ਕਿਸੇ ਵੀ ਅਫ਼ਗਾਨ ਸਿੱਖ ਨੂੰ ਅਫ਼ਗਾਨਿਸਤਾਨ ਵਾਪਸ ਨਾ ਭੇਜਿਆ ਜਾਵੇ।

LEAVE A REPLY

Please enter your comment!
Please enter your name here