ਏ.ਡੀ.ਸੀ.  ਅਮ੍ਰਿਤ ਨੇ ਐਸ.ਸੀ ਸਬ ਪਲਾਨ ਸਕੀਮ ਤਹਿਤ ਜਿਲੇ ਦੇ 6 ਸੈਂਟਰਾਂ ਦਾ ਕੀਤਾ ਨਿਰੀਖਣ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮ੍ਰਿਤ ਸਿੰਘ ਨੇ ਸ਼ਡਿਊਲ ਕਾਸਟ ਸਬ ਪਲਾਨ ਸਕੀਮ ਤਹਿਤ ਜ਼ਿਲੇ ਵਿੱਚ ਚੱਲ ਰਹੇ ਟਰੇਨਿੰਗ ਸੈਂਟਰਾਂ ਕਲਗੀਧਰ ਆਈ.ਟੀ.ਆਈ. ਮਾਹਿਲਪੁਰ, ਸਵਿਤਰੀ ਇੰਸਟੀਚਿਊਟ ਮਾਹਿਲਪੁਰ ਅਤੇ ਦਿਵਿਆ ਬਾਲਕ ਜੋਤੀ ਰਨਿਆਲਾ ਦਾ ਨਿਰੀਖਣ ਕੀਤਾ। ਉਹਨਾਂ ਕਿਹਾ ਕਿ ਸ਼ਡਿਊਲ ਕਾਸਟ ਸਬ ਪਲਾਨ ਸਕੀਮ ਤਹਿਤ ਜ਼ਿਲੇ ਵਿੱਚ 6 ਟਰੇਨਿੰਗ ਸੈਂਟਰ ਚੱਲ ਰਹੇ ਹਨ, ਜਿਨਾਂ ਵਿੱਚ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਨੂੰ ਪਲੰਬਰ, ਫੀਲਡ ਟੈਕਨੀਸ਼ੀਅਨ, ਟੇਲਰਿੰਗ, ਜਨਰਲ ਇਲੈਕਟ੍ਰੀਸ਼ਨ ਅਤੇ ਬਿਊਟੀਸ਼ਨ ਦੇ ਕੋਰਸ ਕਰਵਾਏ ਜਾ ਰਹੇ ਹਨ।

Advertisements

ਅਮ੍ਰਿਤ ਸਿੰਘ ਨੇ ਦੱਸਿਆ ਕਿ ਉਕਤ ਕੋਰਸ ਕਰਵਾਉਣ ਤੋਂ ਇਲਾਵਾ ਸਿੱਖਿਆਰਥੀਆਂ ਨੂੰ ਆਪਣਾ ਕਾਰੋਬਾਰ ਖੋਲਣ ਲਈ ਕਰਜ਼ੇ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਕਤ ਤਿੰਨ ਸੈਂਟਰਾਂ ਤੋਂ ਇਲਾਵਾ ਨਿਰਮਲ ਆਈ.ਟੀ.ਆਈ. ਹੁਸ਼ਿਆਰਪੁਰ, ਆਈ.ਟੀ. ਆਈ. ਇੰਸਟੀਚਿਊਟ ਗੜਦੀਵਾਲਾ ਅਤੇ ਸਰਸਵਤੀ ਆਈ.ਟੀ. ਆਈ ਹਰਿਆਣਾ ਸਮੇਤ ਜ਼ਿਲੇ ਵਿੱਚ 6 ਸੈਂਟਰ ਚੱਲ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਲਗੀਧਰ ਆਈ.ਟੀ.ਆਈ. ਮਾਹਿਲਪੁਰ ਵਿਖੇ ਚੱਲ ਰਹੇ ਪਲੰਬਰ ਕੋਰਸ, ਸਵਿਤਰੀ ਇੰਸਟੀਚਿਊਟ ਮਾਹਿਲਪੁਰ ਵਿਖੇ ਚੱਲ ਰਹੇ ਟੇਲਰਿੰਗ ਅਤੇ ਦਿਵਿਆ ਬਾਲਕ ਜੋਤੀ ਰਨਿਆਲਾ ਵਿਖੇ ਚੱਲ ਰਹੇ ਜਨਰਲ ਇਲੈਕਟ੍ਰੀਸ਼ਨ ਕੋਰਸਾਂ ਦਾ ਨਿਰੀਖਣ ਕਰਦਿਆਂ ਸਿੱਖਿਆਰਥੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਡਾ. ਦਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here