ਐਫ.ਐਸ.ਐਸ.ਏ.ਆਈ. ਜਾਅਲੀ ਸਰਟੀਫਰਕੇਟ ਬਣਾਉਣ ਵਾਲਾ ਗਿਰੋਹ ਸਰਗਰਮ, ਝਾਂਸੇ ਵਿੱਚ ਆਉਣ ਤੋਂ ਬਚਣ ਦੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਵਿੱਚ ਫੂਡ ਸੇਫਟੀ ਐਂਡ ਸਟੈਟਰਡ ਐਕਟ 2006 ਤਹਿਤ ਖਾਣ ਪੀਣ ਦੀਆਂ ਵਸਤੂਆਂ ਬਣਾਉਣ, ਸਟੋਰ ਤੇ ਵੇਚਣ ਵਾਲਿਆ ਨੂੰ ਮੋਕੇ ਤੇ  ਐਫ. ਐਸ. ਐਸ. ਏ. ਆਈ. ਸਰਟੀਫਰਕੇਟ ਜਾਰੀ ਕਰਾਉਣ ਦਾ ਝਾਂਸਾ ਦੇ ਕੇ ਹਜਾਰਾਂ ਰੁਪਏ ਵਸੂਲਣ ਵਾਲਾ ਇੱਕ ਗਿਰੋਹ ਪੂਰੇ ਪੰਜਾਬ ਵਿੱਚ ਸਰਗਰਮ ਹੈ । ਇਸ ਗਿਰੋਹ ਦੇ ਮੈਂਬਰ ਆਪਣੀ ਜਾਅਲੀ ਪਹਿਚਾਣ ਪੱਤਰ ਦਿਖਾ ਕੇ ਦੁਕਾਨਾਦਾਰਾ ਨੂੰ ਤੁਰੰਤ ਐਫ. ਐਸ. ਐਸ. ਆਈ. ਦਾ ਸਰਟੀਫਕੇਟ ਜਾਰੀ ਕਰਨ ਦਾ ਦਾਅਵਾ ਕਰਦੇ ਹਨ ਅਤੇ ਉਹਨਾਂ ਪਾਸੋ ਪੈਸੇ ਵਸੂਲ ਕੇ ਜਾਲੀ ਰਸੀਦ ਵੀ ਦਿੰਦੇ ਹਨ ।

Advertisements

ਅਜਿਹੇ ਸਰਟੀਫਕੇਟ ਨਾ ਤਾਂ ਕਾਨੂੰਨੀ ਵੈਧਤਾ ਰੱਖਦੇ ਹਨ ਅਤੇ ਨਾਲ ਅਜਿਹੇ ਸਰਟੀਫਕੇਟ ਬਣਾਉਣ ਤੇ ਰੱਖਣ ਵਾਲੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਅਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਨੇ ਦੱਸਿਆ ਕਿ ਹੁਸ਼ਿਆਰਪੁਰ ਜਿਲਾ ਵਿੱਚ ਕੁਝ ਥਾਵਾਂ ਤੇ ਜਾਅਲੀ ਸਰਟੀਫਕੇਟ ਬਣਾਉਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੀ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਗਈ ਤਾਂ ਜੋ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ । ਉਹਨਾਂ ਅਪੀਲ ਕੀਤੀ ਕਿ ਦੁਕਾਨਾਦਾਰਾ ਨੂੰ ਅਜਿਹੇ ਨੋਸਰਬਾਜਾਂ ਤੋ ਖਬਰਦਾਰ ਰਹਿਣ ਅਤੇ ਕਾਨੂੰਨੀ ਤੇ ਸਹੀ ਤਰੀਕੇ ਨਾਲ ਨਿਯਮਾਂ ਅਨੁਸਾਰ ਲਾਈਸੈਂਸ/ਰਜਿਸਟਰੇਸ਼ਨ ਕਰਵਾਉਣ ।

ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਫੀਸ ਬੈਂਕ ਰਾਹੀ ਜਮਾ ਹੁੰਦੀ ਹੈ ਅਤੇ ਰਜਿਸਟ੍ਰਸ਼ੇਨ ਸਰਟੀਫਕੇਟ ਆਨ ਲਾਈਨ ਸਿਵਲ ਸਰਜਨ ਦਫਤਰ ਤੋ ਪ੍ਰਾਪਤ ਹੁੰਦਾ ਹੈ । ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਹੋਰ ਵੀ ਕਈ ਥਾਵਾਂ ਤੇ ਇਸ ਤਰਾਂ ਦੇ ਜਾਲੀ ਸਰਟੀਫਕੇਟ ਜਾਰੀ ਕਰਨ ਵਾਲਾ ਗਿਰੋਹ ਸਰਗਰਮ ਹੈ ਜੇਕਰ ਕੋਈ ਇਸ ਤਰਾਂ ਸਰਟੀਫਕੇਟ ਬਣਾਉਣ ਵਾਲਾ ਵਿਆਕਤੀ ਕਿਸੇ ਦੁਕਾਨਦਾਰ ਕੋਲ ਆਉਂਦਾ ਤਾਂ ਤੁਰੰਤ ਉਸ ਦੀ ਸੂਚਨਾ ਸਿਵਲ ਸਰਜਨ ਦਫਤਰ ਦੇ ਫੂਡ ਸੇਫਟੀ ਵਿੰਗ ਵਿਖੇ ਦਿੱਤੀ ਜਾਵੇ ।

LEAVE A REPLY

Please enter your comment!
Please enter your name here