ਕਾਲਜ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਕੀਤਾ ਕਿਸਾਨ ਮੇਲੇ ਦਾ ਦੌਰਾ

ਹੁਸ਼ਿਆਰਪੁਰ/ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਜੀ.ਜੀ.ਡੀ.ਐਸ.ਡੀ. ਕਲਾਜ ਹਰਿਆਣਾ ਦੇ ਪ੍ਰਿੰਸੀਪਲ ਡਾ. ਗੁਰਦੀਪ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਐਗਰੀਕਲਚਰ ਵਿਭਾਗ ਦੀ ਮੁਖੀ ਡਾ. ਫੂਲਾ ਰਾਣੀ ਹੇਠ ਵਿਦਿਆਰਥੀਆਂ ਵਲੋਂ ਕਿਸਾਨ ਸਿਖਲਾਈ ਕੈਂਪ ਅਤੇ ਆਤਮਾ ਖੇਤੀ ਪ੍ਰਦਰਸ਼ਨੀਆਂ, ਖੇਤੀ ਭਵਨ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਵਿਚ ਡਾਇਰੈਕਟਰ ਖੇਤੀਬਾੜੀ (ਪੰਜਾਬ) ਡਾ. ਬਲਜਿੰਦਰ ਸਿੰਘ ਬਰਾੜ ਦੁਆਰਾ ਸਾਉਣੀ ਦੀਆਂ ਫਸਲਾਂ ਅਤੇ ਫਸਲਾਂ ਦੀ ਰਹਿਦ ਖੂਦ ਦੇ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ।

Advertisements

ਇਸ ਮੌਕੇ ਤੇ ਵਿਦਿਆਰਥੀਆਂ ਵਲੋਂ ਡਾ. ਸੁਰਿੰਦਰ ਸਿੰਘ (ਸੋਇਲ ਟੈਸਟਿਂਗ ਅਫ਼ਸਰ), ਇੰਜੀਨੀਅਰ ਅਰੁਣ ਸ਼ਰਮਾ, ਡਾ. ਕਿਰਨਜੀਤ ਸਿੰਘ (ਏ.ਡੀ.ਓ.) ਵਲੋਂ ਖੇਤੀਬਾੜੀ ਦੇ ਅਜੋਕੇ ਮਸਲਿਆਂ ਤੇ ਗਲਬਾਤ ਕੀਤੀ ਗਈ। ਇਸ ਦੌਰੇ ਤੇ ਐਗਰੀਕਲਚਰ ਵਿਭਾਗ ਦੀ ਮੁਖੀ ਨਾਲ ਡਾ. ਹਰਵਿੰਦਰ ਕੌਰ (ਪੰਜਾਬੀ) ਅਤੇ ਵਿਸ਼ਾਲ ਸ਼ਰਮਾ ਨੇ ਸਾਥ ਦਿੱਤਾ।

LEAVE A REPLY

Please enter your comment!
Please enter your name here