ਖੇਡ ਵਿਭਾਗ ਪੰਜਾਬ ਵੱਲੋਂ ਰੋਇੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਤਮਗਾ ਜੇਤੂਆਂ ਦਾ ਸਨਮਾਨ

ਚੰਡੀਗੜ: ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਨੇ ਹਾਲ ਹੀ ਵਿੱਚ ਹੋਈ ਮਾਸਟਰਜ਼ ਕੌਮੀ ਰੋਇੰਗ ਚੈਂਪੀਅਨਸ਼ਿਪ ਵਿੱਚ ਮੱਲਾਂ ਮਾਰਨ ਵਾਲੇ ਪੰਜਾਬ ਦੇ ਹੋਣਹਾਰ ਗੱਭਰੂਆਂ ਦਾ ਸਨਮਾਨ ਕੀਤਾ।

Advertisements

ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚੇਨਈ (ਤਾਮਿਲ ਨਾਡੂ) ਵਿਖੇ ਆਯੋਜਿਤ ਹੋਈ ਰਾਸ਼ਟਰੀ ਰੋਇੰਗ ਚੈਂਪੀਅਨਸ਼ਿਪ ਵਿੱਚ ਮਸ਼ਹੂਰ ਖਿਡਾਰੀ ਤੇਜਿੰਦਰ ਸਿੰਘ (ਪੰਜਾਬ ਪੁਲਿਸ), ਕੈਪਟਨ ਪੱਪੀ ਸਿੰਘ, ਕੈਪਟਨ ਰਾਮਪਾਲ ਸਿੰਘ ਤੇ ਕੈਪਟਨ ਸੁਰਿੰਦਰ ਸਿੰਘ ਨੇ ਕੌਕਸਲੈੱਸ-4 ਈਵੈਂਟ ਵਿੱਚ ਸੋਨੇ ਦੇ ਤਮਗੇ ਜਦਕਿ ਦਵਿੰਦਰ ਸਿੰਘ (ਪੰਜਾਬ ਪੁਲਿਸ) ਤੇ ਕੈਪਟਲ ਰਾਮਪਾਲ ਸਿੰਘ ਨੇ ਡਬਲ ਸਕੱਲਸ ਈਵੈਂਟ ਵਿੱਚ ਚਾਂਦੀ ਦੇ ਤਮਗੇ ਜਿੱਤਕੇ ਸੂਬੇ ਦਾ ਮਾਣ ਵਧਾਇਆ ਸੀ।

ਖਿਡਾਰੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਸਨਮਾਨਿਤ ਕਰਦਿਆਂ ਡਾਇਰੈਕਟਰ ਖੇਡ ਵਿਭਾਗ ਨੇ ਇਨ•ਾਂ ਹੋਣਹਾਰ ਜੇਤੂਆਂ ਨੂੰ ਨਵੇਂ ਖਿਡਾਰੀਆਂ ਦੇ ਲਈ ਆਦਰਸ਼ ਦੱਸਿਆ।

LEAVE A REPLY

Please enter your comment!
Please enter your name here