ਟਾਂਡਾ ਪੁਲਿਸ ਨੇ ਚੋਰੀ ਦੇ ਆਰੋਪੀ ਜਸਕਰਨ ਰਾਨੀਪਿੰਡ ਤੇ ਬੂਟਾ ਚੀਮਾ ਖੁੱਡੀ ਨੂੰ ਕੀਤਾ ਕਾਬੂ

ਹੁਸ਼ਿਆਰਪੁਰ/ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ-ਰਿਸ਼ੀਪਾਲ।  ਟਾਂਡਾ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਿਸ ਨੇ ਪਿੰਡ ਪ੍ਰੇਮਪੁਰ ਨਜ਼ਦੀਕ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਚੋਰੀਸ਼ੁਦਾ ਮੋਬਾਈਲ ਸਮੇਤ ਕਾਬੂ ਕੀਤਾ ਹੈ।

Advertisements

ਉਹਨਾਂ ਨੇ ਦੱਸਿਆ ਕਿ ਗਸ਼ਤ ਤੇ ਨਿਕਲੀ ਹੈਡ ਕਾਂਸਟੇਬਲ ਅਮਰੀਕ ਸਿੰਘ, ਜਸਪਾਲ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਜਸਕਰਨ ਸਿੰਘ ਪੁੱਤਰ ਰਤਨ ਸਿੰਘ ਨਿਵਾਸੀ ਰਾਨੀਪਿੰਡ ਦੇ ਰੂਪ ਵਿੱਚ ਹੋਈ ਹੈ। ਇਸੇ ਤਰਾਂ ਟਾਂਡਾ ਪੁਲਿਸ ਨੇ  ਪਿੰਡ ਫੱਤਾ ਕੁੱਲਾ ਵਿੱਚ ਕਿਸਾਨਾਂ ਦੇ ਖੇਤਾਂ ਵਿੱਚੋਂ ਮੋਟਰਾਂ ਚੋਰੀ ਕਰਨ ਵਾਲੇ ਮੁਲਜ਼ਮ ਬੂਟਾ ਸਿੰਘ ਪੁੱਤਰ ਦਲੀਪ ਸਿੰਘ ਨਿਵਾਸੀ ਚੀਮਾ ਖੁੱਡੀ (ਸ਼੍ਰੀ ਹਰਗੋਬਿੰਦਪੁਰ ) ਨੂੰ ਕਾਬੂ ਕੀਤਾ ਹੈ।

LEAVE A REPLY

Please enter your comment!
Please enter your name here