ਡਾਇਰੀਏ ਨੂੰ ਦੇਖਦੇ ਹੋਏ ਵੈਕਟਰ ਬੋਰਨ ਤੇ ਐਟੀਲਾਰਵਾਂ ਮੁਲਾਜਮਾ ਦੀਆਂ ਛੁੱਟੀਆ ਰੱਦ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਹੁਸ਼ਿਆਰਪੁਰ ਸ਼ਹਿਰ ਵਿੱਚ ਡਾਇਰੀਆਂ ਫੈਲਣ ਤੇ ਸਿਹਤ ਵਿਭਾਗ ਵੱਲੋ ਸਖਤ ਕਦਮ ਚੁੱਕੇ ਗਏ ਹਨ ,  ਵੈਕਟਰ ਬੋਰਨ ਤੇ ਐਟੀਲਾਰਵਾਂ ਨਾਲ ਸਬੰਧਿਤ ਸਾਰੇ ਮੁਲਾਜਮਾ ਦੀਆ ਛੁੱਟੀਆਂ ਰੱਦ ਕਰ ਦਿਤੀਆਂ ਗਈ ਤੇ ਸਿਵਲ ਹਸਪਤਾਲ ਵਿੱਚ ਡਾਇਰੀਏ ਦੇ ਮਰੀਜਾਂ ਦਾ ਇਲਾਜ ਕਰਨ ਲਈ ਸ਼ਪੈਸ਼ਲ ਵਾਰਡ ਦਾ ਇਨੰਤਜਾਮ ਕੀਤਾ ਗਿਆ ਹੈ । ਸਿਵਲ ਸਰਜਨ ਡਾ ਰੇਨੂੰ ਸੂਦ ਨੇ ਇਹਨਾ ਗੱਲਾ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਤੇ ਡਾ ਸ਼ਲੇਸ਼ ਕੁਮਾਰ ਦੀ ਅਗਵਾਈ ਵਿੱਚ  ਟੀਮਾਂ ਬਣਾਈ ਗਈਆ ਹੈ ਜੋ ਸ਼ਹਿਰ ਦੇ ਸਲੱਮ  ਅਤੇ ਪ੍ਰਭਾਵਿਤ ਏਰੀਏ ਵਿੱਚ ਸ਼ਪੈਸ਼ਲ ਸਰਵੇ ਕਰਵਾਇਆ ਜਾ ਰਿਹਾ ਹੈ ।

Advertisements

 ਇਸ ਮੋਕੇ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਦੀ ਦੇਖ ਰੇਖ ਹੇਠ ਮਹੁੱਲਾਂ ਲਾਭ ਨਗਰ ਤੇ ਸੁਭਾਸ਼ ਨਗਰ , ਕਮਾਲ ਪੁਰ , ਰਜਸਥਾਨੀ ਮਹੁੱਲਾਂ , ਪ੍ਰੀਤਮ ਨਗਰ ਵਿੱਚ  ਵਾਰਡ ਦੇ ਨਗਰ ਕੌਸਲਰ ਰੂਪ ਲਾਲ ਦੇ ਸਹਿਯੋਗ ਨਾਲ ਜਾਗਰੂਕਾ ਕੈਪ ਲਗਾਕੇ ਕੇ ਦਸਤ ਤੋ ਪ੍ਰਭਾਵਿਤ ਮਰੀਜਾਂ ਨੂੰ ਕਲੋਰੀਨ ਦੀਆਂ ਗੋਲੀਆਂ ਅਤੇ ਉ. ਆਰ. ਐਸ. ਦੇ ਪੈਕਟ ਮੁਹੀਆ ਕਰਵਾਏ ਗਏ । ਜਿਲਾਂ ਸਿਹਤ ਇਹ ਵੀ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਨਗਰ ਨਿਗਮ ਦੀ ਟੀਮ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਸਾਫ ਅਤੇ ਕਲੋਰੀਨੇਡਿਟ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ  ਜੇਕਰ ਕਿਸੇ ਨੂੰ ਦਸਤ ਤੇ ਉਲਟੀਆਂ ਲੱਗ ਜਾਣ ਤਾ ਤਰੰਤ ਸਿਵਲ ਹਸਪਤਾਲ ਵਿਖੇ ਸਪੰਰਕ ਕਰਨਾ ਚਹੀਦਾ ਜਿਥੇ ਇਲਾਜ ਮੁਫਤ ਕੀਤਾ ਜਾ ਰਿਹਾ ਹੈ ।

 ਇਸ ਮੋਕੇ ਹੈਲਥ ਇਨੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕੇ ਖਾਣ ਬਣਾਉਣ ਤੇ ਪਹਿਲਾਂ ਤੇ ਖਾਣ ਖਾਣ ਤੋ ਪਹਿਲਾ ਹੱਥ ਚੰਗੀ ਤਰਾਂ ਧੋਣੇ ਚਹੀਦੇ ਹਨ । ਬੇਹਾ ਖਾਣ ਖਾਣ ਤੇ ਵੀ ਪਰਹੇਜ ਕਰਨਾ ਚਹੀਦਾ ਹੈ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤੀ ਮੌਸਮ ਵਿੱਚ ਪੀਣ ਵਾਲਾ ਪਾਣੀ ਉਭਾਲ ਕੇ ਅਕੇ ਕਲੋਰੀਨੇਟਟ ਕੀਤਾ ਪਾਣੀ ਹੀ ਵਰਤਿਆ ਜਾਵੇ ।  ਜਿਆਦਾ ਪੱਕੇ ਹੋਏ ਫਲ ਤੇ ਸਬਜੀਆਂ ਤੇ ਖਾਣ ਪੀਣ ਤੋ ਪਰਹੇਜ ਕੀਤਾ ਜਾਵੇ  ।  ਇਸ ਮੋਕੇ  ਹਰਰੂਪ ਕੁਮਾਰ , ਵਿਸ਼ਾਲ ਪੁਰੀ, ਕਰਨੈਲ  ਸਿੰਘ ਮਨਿੰਦਰ ਪਾਲ ਮਨੀ, ਰਾਜ ਰਾਣੀ ਵੀ ਹਾਜ਼ਿਰ ਸਨ ।

LEAVE A REPLY

Please enter your comment!
Please enter your name here