ਡੇਰਾ ਸੱਚਖੰਡ ਪੰਡਵਾ ਵਿਖੇ ਸ਼੍ਰੀ ਗੁਰੂ ਰਵਿਦਾਸ ਵਿਸਾਖੀ ਜੋੜਮੇਲਾ 14 ਅਪ੍ਰੈਲ ਨੂੰ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸੰਤ ਬਾਬਾ ਹੰਸ ਰਾਜ ਜੀ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ 15ਵਾਂ ਸ਼੍ਰੀ ਗੁਰੂ ਰਵਿਦਾਸ ਵਿਸਾਖੀ ਜੋੜਮੇਲਾ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਮਹਿੰਦਰਪਾਲ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਨੇ ਦੱਸਿਆ ਕਿ 8 ਅਪ੍ਰੈਲ ਤੋਂ ਲਗਾਤਾਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਜਾਰੀ ਹੈ ਜਿਨਾਂ ਦੇ ਭੋਗ 14 ਅਪ੍ਰੈਲ ਨੂੰ ਪਾਏ ਜਾਣਗੇ। ਸੰਤ ਮਹਿੰਦਰ ਪਾਲ ਦੇ ਸਪੁੱਤਰਾਂ ਸੰਤ ਮੋਹਨ ਪਾਲ ਤੇ ਸੰਤ ਜਸਵਿੰਦਰ ਪਾਲ ਦੇ ਸੁਚੱਜੇ ਪ੍ਰਬੰਧਾਂ ਹੇਠ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਸਮੇਤ ਅਨੇਕਾਂ ਮਹਾਂਪੁਰਸ਼ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਨਗੇ।

Advertisements

ਉਹਨਾਂ ਦੱਸਿਆ ਕਿ 13 ਅਪ੍ਰੈਲ ਨੂੰ ਸਰੋਵਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਸਵੇਰੇ 9.30 ਵਜੇ ਕੀਤੀ ਜਾਵੇਗੀ। ਇਸੇ ਦਿਨ ਸ਼ਾਮ ਸ਼ਾਮ 7 ਵਜੇ ਤੋਂ 12 ਵਜੇ ਤੱਕ ਹੋਣ ਵਾਲੇ ਸਮਾਗਮ ਵਿੱਚ ਸਾਂਈ ਫਕੀਰ ਚੰਦ ਯਮਨਾ ਨਗਰ ਵਾਲੇ ਅਤੇ ਗਾਇਕਾ ਚੰਨ ਕੌਰ ਤੇ ਰਵੀਰਾਜ ਆਪਣੀ ਕਲਾ ਨਾਲ ਹਾਜਰੀ ਲਗਵਾਉਣਗੇ। 14 ਅਪ੍ਰੈਲ ਨੂੰ ਪ੍ਰਸਿੱਧ ਗਾਇਕ ਫਿਰੋਜ਼ ਖਾਨ ਤੇ ਸਾਂਈ ਪੱਪਲ ਸ਼ਾਹ ਭਰੋਮਜਾਰਾ ਤੇ ਲੱਕੀ ਕੰਗ ਆਪਣੇ ਫਨ ਦਾ ਮੁਜਾਹਰਾ ਕਰਨਗੇ। ਇਨਾਂ ਚੱਲ ਰਹੇ ਸਮਾਗਮਾਂ ਵਿੱਚ ਰਾਤਰੀ ਦੇ ਦੀਵਾਨ ਮੌਕੇ ਸੰਤ ਬਾਬਾ ਗੁਰਦੇਵ ਸਿੰਘ ਮੁੱਖੀ ਸਾਹਿਬਜਾਦਾ ਬਾਬਾ ਫਤਹਿ ਸਿੰਘ ਤਰਨਾ ਦਲ ਛਾਉਣੀ ਨਿਹੰਗ ਸਿੰਘ ਮੁੱਖ ਦਫਤਰ ਬਜਵਾੜਾ ਵਲੋਂ ਦਲ ਪੰਥ ਸਮੇਤ ਹਾਜਰੀ ਭਰੀ ਗਈ ਤੇ ਸੰਗਤ ਨੂੰ ਕਥਾ ਰਾਹੀ ਨਿਹਾਲ ਕੀਤਾ ਗਿਆ। ਇਸ ਮੌਕੇ ਸੰਤ ਮਹਿੰਦਰਪਾਲ ਵਲੋਂ ਸੰਤ ਬਾਬਾ ਗੁਰਦੇਵ ਸਿੰਘ ਜੀ ਤੇ ਸਮੂਹ ਜਥੇਬੰਦੀ ਦੇ ਸਿੰਘਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here