ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੇ 19 ਵਾਂ ਸਥਾਪਨਾ ਦਿਵਸ ਮਨਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਨੇਤਰਦਾਨ ਸੰਸਥਾ ਹੁਸ਼ਿਆਰਪੁਰ ਜੋ ਕਿ ਸੰਨ 2000 ਵਿੱਚ ਹੋਲੀ ਵਾਲੇ ਦਿਨ ਹੌਂਦ ਵਿੱਚ ਆਈ.ਸੀ. ਨੇ  ਆਪਣਾ 19ਵਾਂ ਸਥਾਪਨਾ ਦਿਵਸ ਹੋਲੀ ਵਾਲੇ ਦਿਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਆਪਣੇ ਦਫਤਰ ਵਿਖੇ ਮਨਾਇਆ। ਇਸ ਸਥਾਪਨਾ ਦਿਵਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਮੇਜਰ ਅਮਿਤ ਸਰੀਨ ਅਤੇ ਉਹਨਾਂ ਦੀ ਧਰਮਪਤਨੀ ਸ਼੍ਰਮਤੀ ਸੋਨੀਆਂ ਕਪੂਰ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਸੰਸਥਾ ਦੇ ਪ੍ਰਧਾਨ ਪ੍ਰੋ. ਬਹਾਦਰ ਸਿੰਘ ਸੁਨੇਤ ਅਤੇ ਸਕੱਤਰ ਇੰਜ. ਜਸਵੀਰ ਸਿੰਘ ਨੇ ਦੱਸਿਆ ਕਿ 19 ਸਾਲ ਪਹਿਲਾਂ ਜਦ ਹੋਲੀ ਵਾਲੇ ਦਿਨ ਲੋਕ ਹੋਲੀ ਖੇਡ ਰਹੇ ਸਨ। ਉਸ ਵੇਲੇ ਹੁਸ਼ਿਆਰਪੁਰ  ਦੇ ਸਮਾਜਸੇਵੀਆਂ ਨੇ ਪ੍ਰਣ ਕੀਤਾ ਕਿ ਅਜਿਹਾ ਕੋਈ ਕੰਮ ਸ਼ੁਰੂ ਕੀਤਾ ਜਾਵੇ ਜਿਸ ਨਾਲ ਲੋਕਾਂ ਦੀਆਂ ਹਨੇਰੀਆਂ ਜਿੰਦਗੀਆਂ ਵਿੱਚ ਰੰਗ ਭਰੇ ਜਾ ਸਕਣ।ਇਸ ਤਰਾਂ ਇਹ ਸੰਸਥਾ ਹੌਂਦ ਵਿੱਚ ਆਈ ਸੰਸਥਾ ਦੇ ਸਰਪ੍ਰਸਤ ਮਲਕੀਤ ਸਿੰਘ ਸੌਂਧ ਨੇ ਦੱਸਿਆ ਕਿ ਹੁਣ ਤੱਕ ਸੰਸਥਾ 1000 ਤੋਂ ਵੱਧ ਨੇਤਰਹੀਣਾਂ ਨੂੰ ਨੇਤਰ ਲਗਵਾ ਚੁੱਕੀ ਹੈ ਅਤੇ ਤਕਰੀਬਨ 26 ਸ਼ਰੀਰ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਭੇਜ ਚੁੱਕੀ ਹੈ। ਇਸ ਮੌਕੇ ਅਸਿਸਟੈਂਟ ਸਿਵਲ ਸਰਜਨ ਡਾ. ਪਵਨ ਕੁਮਾਰ, ਸ.ਬਲਜੀਤ ਸਿੰਘ, ਰਕੇਸ਼ ਮੋਹਣ, ਮੈਡਮ ਰਕਸ਼ਾ ਗੁਪਤਾ, ਬਹਾਦਰ ਸਿੰਘ ਸਿੱਧੂ, ਆਯੂਸ਼ ਸ਼ਰਮਾਂ,  ਚੰਦਰ ਪ੍ਰਕਾਸ਼ ਸੈਣੀ ਅਤੇ ਹੋਰਨਾਂ ਨੇ ਵੀ ਸੰਬੋਧਿਤ ਕੀਤਾ।

Advertisements

ਐਸ.ਡੀ.ਐਮ ਹੁਸ਼ਿਆਰਪੁਰ ਮੇਜਰ ਅਮਿਤ ਸਰੀਨ ਜੀ ਨੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਦੇਸ਼ ਨੂੰ ਨੇਤਰਹੀਣਤਾ ਤੋ ਮੁਕਤ ਕਰਨ ਲਈ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।  ਇਸ ਸਮੇਂ ਐਸ.ਡੀ.ਐਮ ਹੁਸ਼ਿਆਰਪੁਰ ਮੇਜਰ ਅਮਿਤ ਸਰੀਨ ਜੀ ਅਤੇ ਉਹਨਾਂ ਦੀ ਧਰਮਪਤਨੀ ਸ਼੍ਰਮਤੀ ਸੋਨੀਆਂ ਕਪੂਰ ਨੇ ਵੀ ਆਪਣੇ ਨੇਤਰਦਾਨ ਕਰਨ ਦਾ ਪ੍ਰਣ ਲਿਆ। ਇਸ ਮੌਕੇ ਪਿੰਡ ਢੱਟਾ ਤੋਂ ਚੰਨਣ ਸਿੰਘ ਦੇ ਦਾਨ ਹੋਏ ਨੇਤਰ ਭਾਈ ਵਰਿੰਦਰ ਸਿੰਘ ਮਸੀਤੀ ਜੀ ਨੇ ਮੇਜਰ ਅਮਿਤ ਸਰੀਨ ਜੀ ਦੀ ਮੌਜੂਦਗੀ ਵਿੱਚ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਸੌਪੇ।ਸੰਸਥਾ ਦੇ ਪ੍ਰਧਾਨ ਪ੍ਰੋ ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਇਹ ਨੇਤਰ ਮੈਡੀਕਲ ਕਾਲਜ ਅਮ੍ਰਿਤਸਰ ਭੇਜੇ ਜਾਣਗੇ ਅਤੇ ਦੋ ਨੇਤਰਹੀਣ ਵਿਅਕਤੀਆਂ ਨੂੰ ਮੁਫਤ ਲਗਵਾਏ ਜਾਣਗੇ।

ਸਮਾਗਮ ਦੇ ਅਖੀਰ ਵਿੱਚ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵਲੋਂ ਐਸ.ਡੀ.ਐਮ ਹੁਸ਼ਿਆਰਪੁਰ ਮੇਜਰ ਅਮਿਤ ਸਰੀਨ ਜੀ ਅਤੇ ਉਹਨਾਂ ਦੀ ਧਰਮਪਤਨੀ ਸੋਨੀਆਂ ਕਪੂਰ ਜੀ ਨੂੰ ਨੇਤਰਦਾਨ ਕਰਨ ਦੇ ਪ੍ਰਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here