ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਦਾ ਹੁਸ਼ਿਆਰਪੁਰ ਪੰਹੁਚਣ ਤੇ ਕੀਤਾ ਨਿੱਘਾ ਸਵਾਗਤ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ:ਮੁਕਤਾ ਵਾਲਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਮਾਨਯੋਗ ਜਸਟਿਸ ਆਗਸਟਾਈਨ ਜਾਰਜ ਮਸੀਹ ਦਾ ਹੁਸ਼ਿਆਰਪੁਰ ਪੰਹੁਚਣ ‘ਤੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਗਵਾਈ ਵਿੱਚ ਜ਼ਿਲੇ ਦੇ ਜੱਜ ਸਾਹਿਬਾਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

Advertisements

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਮਾਨਯੋਗ ਜਸਟਿਸ ਆਗਸਟਾਈਨ ਜਾਰਜ ਮਸੀਹ ਵਲੋਂ ਬੀਤੇ ਦਿਨ ਸੈਸ਼ਨ ਡਵੀਜ਼ਨ ਕੰਪਲੈਕਸ ਦਾ ਦੌਰਾ ਕੀਤਾ ਗਿਆ ਅਤੇ ਮੌਜੂਦ ਕੋਰਟ ਕੰਪਲੈਕਸ ਦਾ ਜਾਇਜ਼ਾ ਲੈਣ ਤੋਂ ਬਾਅਦ ਨਵੇਂ ਬਣ ਰਹੇ ਨਿਆਇਕ ਕੋਰਟ ਕੰਪਲੈਕਸ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜਸਟਿਸ ਆਗਸਟਾਈਨ ਵਲੋਂ ਨਵੇਂ ਨਿਆਇਕ ਕੋਰਟ ਕੰਪਲੈਕਸ ਵਿੱਚ ਉਸਾਰੇ ਜਾਣ ਵਾਲੇ ਰਿਕਾਰਡ ਰੂਮ ਦਾ ਉਦਘਾਟਨ ਵੀ ਕੀਤਾ ਗਿਆ ਸੀ। ਉਪਰੰਤ ਉਹਨਾਂ ਪਿੰਡ ਬਾਗੋਵਾਲ, ਮੁਕੇਰੀਆਂ ਵਿਖੇ ਬਣ ਰਹੇ ਨਿਆਇਕ ਕੋਰਟ ਕੰਪਲੈਕਸ ਦਾ ਵੀ ਦੌਰਾ ਕੀਤਾ।

LEAVE A REPLY

Please enter your comment!
Please enter your name here