ਬਹੁਜਨ ਸਮਾਜ 2019 ਵਿੱਚ ਚੋਣਾਂ ਜਿੱਤ ਕੇ ਸਾਹਿਬ ਕਾਂਸ਼ੀ ਰਾਮ ਦਾ ਮਿਸ਼ਨ ਪੂਰਾ ਕਰੇਗਾ: ਝਮਟ, ਸੰਧਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਬਾਮਸੇਫ, ਡੀ.ਐਸ-4 ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਜੀ ਦਾ ਜਨਮ ਦਿਵਸ ਅੱਜ ਮੁਹੱਲਾ ਬਸੀ ਖਵਾਜ਼ੂ ਵਿਖੇ ਹਲਕਾ ਪ੍ਰਧਾਨ ਪਵਨ ਕੁਮਾਰ ਅਤੇ ਸ਼ਹਿਰੀ ਪ੍ਰਧਾਨ ਹਰਜੀਤ ਲਾਡੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਬਸਪਾ ਵਰਕਰਾਂ ਅਤੇ ਆਗੂਆਂ ਨੇ ਪਹੁੰਚ ਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਮਿਸ਼ਨ ਸੱਤਾ ਪ੍ਰਾਪਤ ਕਰਨ ਦੇ ਟੀਚੇ ਨੂੰ 2019 ਦੀਆਂ ਚੋਣਾਂ ਵਿੱਚ ਪ੍ਰਾਪਤ ਕਰਨ ਦਾ ਦ੍ਰਿੜ ਇਰਾਦਾ ਪ੍ਰਗਟਾਇਆ।

Advertisements

ਬਸਪਾ ਵੱਲੋਂ ਕੀਤੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਂਕਾਰ ਸਿੰਘ ਝਮਟ, ਇੰਜੀਨੀਅਰ ਮਹਿੰਦਰ ਸਿੰਘ ਅਤੇ ਮਨਿੰਦਰ ਸਿੰਘ ਸ਼ੇਰਪੁਰੀ (ਸਾਰੇ ਲੋਕਸਭਾ ਇੰਚਾਰਜ) ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਨੇ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕਰਕੇ ਦੇਸ਼ ਦੀ ਰਾਜਨੀਤੀ ਵਿੱਚ ਨਵਾਂ ਇੰਨਕਲਾਬ ਪੈਦਾ ਕੀਤਾ ਹੈ। ਕੋਈ ਵੀ ਪਾਰਟੀ ਦੇਸ਼ ਦੀ ਰਾਜਨੀਤੀ ਵਿੱਚ ਬਸਪਾ ਦੇ ਅਹਿਮ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ। ਬਸਪਾ ਆਗੂਆਂ ਨੇ ਕਿਹਾ ਕਿ ਸਾਹਿਬ ਕਾਂਗਰਸ ਅਤੇ ਭਾਜਪਾ ਨੂੰ ਸਾਂਪਨਾਥ ਅਤੇ ਨਾਗਨਾਥ ਕਹਿ ਕੇ ਭੰਡਦੇ ਸਨ। ਸਾਹਿਬ ਕਾਂਸ਼ੀ ਰਾਮ ਜੀ ਦੇਸ਼ ਦੇ ਦੱਬੇ-ਕੁੱਚਲੇ ਪਛੜੇ ਸਮਾਜ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਦੇਸ਼ ਦਾ ਹੁਕਮਰਾਨ ਲਿਖਣਾ ਚਾਹੁੰਦੇ ਸਨ।

ਅੱਜ ਭੈਣ ਕੁਮਾਰੀ ਮਾਇਆਵਤੀ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਜਾ ਰਹੀ ਹੈ। ਆਉਂਦੀਆਂ 2019 ਦੀਆਂ ਚੋਣਾਂ ਵਿੱਚ ਭੈਣ ਕੁਮਾਰੀ ਮਾਇਆਵਤੀ ਦੇਸ਼ ਦੀ ਪ੍ਰਧਾਨ ਮੰਤਰੀ ਹੋਵੇਗੀ। ਇਸ ਲਈ ਸਾਰੇ ਦੇਸ਼ ਵਿਚ ਬਸਪਾ ਗੱਠਜੋੜ ਕਰਕੇ ਤਿਆਰੀ ਕਰ ਰਹੀ ਹੈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਦਰਸ਼ਨ ਲੱਧੜ, ਨਛੱਤਰ ਸਿੰਘ ਠੱਕਰੋਵਾਲ, ਡਾ. ਰਤਨ ਚੰਦ, ਮੋਹਨ ਲਾਲ ਸਾਬਕਾ ਪ੍ਰਧਾਨ ਬਾਮਸੇਫ, ਐਕਸੀਅਨ ਜਗਦੀਸ਼ ਲਾਲ, ਸਵਰਨ ਸਿੰਘ ਮੈਨੇਜਰ, ਬੀਬੀ ਮਹਿੰਦਰ ਕੌਰ ਲੇਡੀਜ਼ ਵਿੰਗ ਪ੍ਰਧਾਨ, ਬਿੰਦਰ ਸਰੋਆ, ਮੋਨੂੰ ਸਲਵਾੜਾ, ਧਨੀ ਰਾਮ, ਹੈਪੀ ਸਲਵਾੜਾ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here