ਬਿਨਾਂ ਲਾਇਸੈਂਸ ਚਲਾਇਆ ਜਾ ਰਿਹਾ ਸੀ ਘਰ ਵਿੱਚ ਮੈਡੀਕਲ ਸਟੋਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਚੰਗੀ ਸਿਹਤ, ਚੰਗੀ ਸੋਚ ਤੇ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸਿਹਤ ਵਿਭਾਗ ਵੱਲੋ ਜੋਨਲ ਲਾਈਸੈਸਿੰਗ ਅਥਾਰਟੀ ਡਰੱਗਜ ਰਜੇਸ਼ ਸੂਰੀ ਦੇ ਦਿਸ਼ਾਨਿਰਦੇਸ਼ਾ ਅਨੁਸਾਰ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਪਤਾ ਚਲਿਆ ਸੀ ਕਿ ਕਸਬਾ ਚੋਹਾਲ ਵਿਖੇ ਇਕ ਘਰ ਵਿੱਚ ਮੈਡੀਕਲ ਸਟੋਰ ਚੱਲ ਰਿਹਾ ਹੈ, ਅਤੇ ਜਦੋ ਪੁਲਿਸ ਦੀ ਟਾਸਿਕ ਫੋਰਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਗਈ ਤਾਂ ਉਸ ਕੋਲੋ ਨਾ ਤੇ ਮੈਡੀਕਲ ਸਟੋਰ ਦਾ ਲਾਈਸੈਸ ਸੀ ਤੇ ਨਾ ਹੀ ਉਸ ਕੋਲ ਦਵਾਈਆਂ ਦੇ ਬਿੱਲ ਸਨ।

Advertisements

ਸਿਹਤ ਮਹਿਕਮੇ ਵੱਲੋ ਡਰੱਗ ਐਂਡ ਕਾਸਮੈਟਿਕ ਕਾਨੂੰਨ ਦੇ ਤਹਿਤ 28 ਤਰਾਂ ਦੀਆਂ ਦਵਾਈਆਂ ਕਬਜੇ ਵਿੱਚ ਲੈ ਕੇ ਅਸ਼ੋਕ ਕੁਮਾਰ ਪੁੱਤਰ ਮੁਥਰਾ ਦਾਸ ਕਸਬਾ ਚੋਹਾਲ ਤੇ ਮਾਮਲਾ ਦਰਜ ਕਰ ਲਿਆ ਹੈ। ਇਹਨਾਂ ਦਵਾਈਆਂ ਦੀ ਕੀਮਤ 31 ਹਜਾਰ 158 ਰੁਪਏ ਹੈ ।

LEAVE A REPLY

Please enter your comment!
Please enter your name here