ਬੀਜੇਪੀ ਕਿਸਾਨ ਮੋਰਚਾ ਦਾ ਦਸੂਹਾ ਵਿਖੇ 2 ਅਪ੍ਰੈਲ ਨੂੰ ਹੋਵੇਗਾ ਸੰਮੇਲਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਜਰਨਲ ਸਕੱਤਰ ਜ਼ਿਲਾ ਕਿਸਾਨ ਮੋਰਚਾ  ਹੁਸ਼ਿਆਰਪੁਰ ਸ਼ਰਦ ਸੂਦ ਨੇ ਸੂਚਨਾ ਦਿੰਦੇ ਹੋਏ ਕਿਹਾ ਕਿ ਬੀਜੇਪੀ ਦਫਤਰ ਹੁਸ਼ਿਆਰਪੁਰ ਵਿਖੇ ਕਿਸਾਨ ਮੋਰਚਾ ਹੁਸ਼ਿਆਰਪੁਰ ਦੀ ਬੈਠਕ ਸ਼ਿਵ ਕੁਮਾਰ ਕੋਸ਼ਲ ਜ਼ਿਲਾ ਪ੍ਰਧਾਨ ਬੀਜੇਪੀ ਕਿਸਾਨ ਮੋਰਚਾ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਹੋਈ।  ਮੁੱਖ ਤੌਰ ਤੇ ਉਪਸਥਿਤ ਪੰਜਾਬ ਕਿਸਾਨ ਮੋਰਚਾ ਪ੍ਰਧਾਨ ਸਰਦਾਰ ਬਿਕਰਮਜੀਤ ਸਿੰਘ ਚੀਮਾ ਅਤੇ ਪੰਜਾਬ ਕਿਸਾਨ ਮੋਰਚਾ ਜਨਰਲ ਸਕੱਤਰ ਸਰਕਾਰ ਮਨਿੰਦਰ ਸਿੰਘ ਕਪਿਆਲ ਸਨ। ਬੀਜੇਪੀ  ਜ਼ਿਲਾ ਹੁਸ਼ਿਆਰਪੁਰ ਵਲੋਂ ਕ੍ਰਿਸ਼ਨ ਅਰੋੜਾ ਉਪਪ੍ਰਧਾਨ ਜ਼ਿਲਾ ਹੁਸ਼ਿਆਰਪੁਰ ਮੌਜੂਦ ਸਨ। ਬੈਠਕ ਵਿੱਚ ਮੁੱਖ ਤੌਰ ਤੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਕੀ ਭਲਾਈ ਵਾਸਤੇ ਚਲਾਈ ਜਾ ਰਹੀਆਂ ਨੀਤੀਆਂ ਬਾਰੇ ਚੀਮਾ ਸਾਹਿਬ ਨੇ ਜਾਨੂੰ ਕਰਵਾਈਆਂ ਇਹਨਾਂ ਵਿੱਚ ਖਾਸ ਤੌਰ ਕੇ ਛੋਟੇ ਕਿਸਾਨਾਂ ਨੂੰ 6000 ਰੁਪਏ ਸਾਲ ਦੀ ਮਦਦ, ਸੋਲਰ ਟਿਊਬਵੈਲਾਂ ਲਈ  ਸਪਸੀਡੀ ਅਤੇ ਸਵਾਮੀ ਨਾਥਨ ਦੀ ਰਿਪੋਰਟ ਦੇ ਅਨੁਸਾਰ ਕਿਸਾਨਾਂ ਨੂੰ ਲਾਗਤ ਤੇ 50 ਪ੍ਰਤਿਸ਼ਤ ਵਾਧਾ ਦੇ ਕੇ  ਫਸਲਾਂ ਦੇ ਰੇਟਾਂ ਦੇ ਨਵੇਂ ਐਮ.ਐਸ.ਪੀ ਬਾਰੇ ਜਾਣਕਾਰੀ ਦਿੱਤੀ।

Advertisements

ਹੁਸ਼ਿਆਰਪੁਰ ਲੋਕਸਭਾ ਸੀਟ ਦੇ ਦਸੋਂ ਮੰਡਲਾਂ ਦੇ ਪ੍ਰਧਾਨਾਂ ਨਾਲ ਅਤੇ ਉਹਨਾਂ ਦੀਆਂ ਨਵੀਆਂ ਗਠਿਤ ਟੀਮਾਂ ਨਾਲ ਵੀ ਪੰਜਾਬ ਪ੍ਰਧਾਨ ਅਤੇ ਜ਼ਿਲਾ ਪ੍ਰਧਾਨ ਰੂਹਬਰੂ ਹੋਏ। ਅਖਿਰ ਵਿੱਚ 3 ਅਪ੍ਰੈਲ ਨੂੰ ਦਸੂਹਾ ਵਿਖੇ ਹੋਣ ਵਾਲੇ ਕਿਸਾਨ ਸੰਮੇਲਨ ਵਿੱਚ ਸ਼ਾਮਿਲ ਹੋਣ ਵਾਸਤੇ ਸਾਰੇ ਮੰਡਲਾਂ ਨੂੰ ਆਪਣੀ ਕਾਰਜਕਰਨੀ ਨਾਲ ਅਤੇ ਜ਼ਿਲਾ ਹੁਸ਼ਿਆਪੁਰ ਦੀ ਕਾਰਜਕਰਨੀ ਨੂੰ ਪੂਰੇ ਜ਼ੋਸ਼ ਨਾਲ ਭਾਰੀ ਮਾਤਰਾ ਵਿੱਚ ਪਹੁੰਚਣ ਦੀ ਪੰਜਾਬ ਪ੍ਰਧਾਨ ਬੀਜੇਪੀ  ਕਿਸਾਨਾ ਮੋਰਚਾ ਨੇ ਅਪੀਲ ਕੀਤੀ। ਬੈਠਕ ਵਿੱਚ ਸੁਦੇਸ਼ ਸ਼ਰਮਾ, ਧਰਮਜੀਤ ਠਾਕੁਰ, ਹਰਜੀਤ ਧਾਮੀ, ਕੁਲਦੀਪ ਸਿੰਘ ਰਾਣਾ, ਕੁਲਵਿੰਦਰ ਸਿੰਘ ਕਾਕੂ, ਓਨਕਾਰ ਸਿੰਘ, ਹਰਗੋਬਿੰਦ ਸਿੰਘ ਰਿਕੂੰ, ਗੁਰਚਰਨ ਸਿੰਘ ਮਿੰਟੂ, ਕਮਲਦੇਵ ਸਿੰਘ, ਮੰਡਲ ਪ੍ਰਧਾਨ ਬਲਵਿੰਦਰ ਸਿੰਘ, ਅਮਰਜੀਤ ਸਿੰਘ ਧਾਲੀਵਾਲ, ਪੰਕਜ ਮਹਿਰਾ, ਬਲਜੀਤ ਸਿੰਘ, ਤਰਸੇਮ ਸਿੰਘ, ਡਾ. ਮਹਿੰਦਰ ਸਿੰਘ, ਜੀਤ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here