ਮਿਡ-ਡੇ-ਮੀਲ ਕੁੱਕ ਵਰਕਰਾਂ ਨਾ ਹਟਾਉਣ ਸਬੰਧੀ ਪੱਤਰ ਜਾਰੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਮਿਡ-ਡੇ-ਮੀਲ ਕੁੱਕ ਵਰਕਰਾਂ ਦੇ ਹੋ ਰਹੇ ਘਾਣ ਨੂੰ ਉਸ ਸਮੇਂ ਠੱਲ ਪਈ ਜਦੋਂ ਵਿਭਾਗ ਵਲੋ ਸਕੂਲਾਂ ਵਿਚ ਬਿਨਾਂ ਵਜਾ ਕੁੱਕ ਵਰਕਰਾਂ ਨੂੰ ਰਾਜਨਿਤਿਕ ਪ੍ਰਭਾਵਾਂ ਕਾਰਨ ਹਟਾ ਦੇਣ ਦੇ ਨਿਯਮਾਂ ਤੇ ਕੁਝ ਹੱਦ ਤੱਕ ਰੋਕ ਲਗਾਉਣ ਦਾ ਪੱਤਰ ਜਾਰੀ ਕਰ ਦਿਤਾ ਗਿਆ ਹੈ। ਜਿਸ ਵਿਚ ਵਿਭਾਗ ਵਲੋਂ ਕੁੱਕ ਵਰਕਰਾਂ ਨੂੰ ਹਟਾਉਣ ਤੋ ਪਹਿਲਾਂ ਮੁਢਲੀ ਜਾਂਚ ਕਰਨ ਦੇ ਹੁੱਕਮ ਜਾਰੀ ਕੀਤੇ ਗਏ ਹਨ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਿਡ-ਡੇ-ਮੀਲ ਵਰਕਰਾਂ ਤੇ ਦਫਤਰੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਲਖਵਿੰਦਰ ਕੋਰ ਫਰੀਦਕੋਟ ਅਤੇ ਪ੍ਰਵੀਨ ਸ਼ਰਮਾਂ ਨੇ ਕਿਹਾ ਕਿ ਵਿਭਾਗ ਵਲੋਂ ਉਹਨਾਂ ਦੀ ਮੰਗ ਨੂੰ ਮੰਨਦੇ ਹੋਏ ਜੋ ਪੱਤਰ ਜਾਰੀ ਕੀਤਾ ਗਿਆ ਹੈ ਜੱਥੇਬੰਦੀ ਉਸ ਤੋਂ ਸੰਤੁਸ਼ਟੀ ਜਾਹਿਰ ਕਰਦੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਮੰਗ ਕਰਦਿਆਂ ਕਿਹਾ ਕਿ ਕੁੱਕ ਵਰਕਰਾਂ ਨੂੰ ਪੂਰਾ ਸਾਲ ਕੰਮ ਕਰਵਾ ਕੇ 10 ਮਹੀਨੇ ਦੀ ਬਜਾਏ 12 ਮਹੀਨੇ ਦੀ ਤਨਖਾਹ ਦਾ ਭੁਗਤਾਨ ਕਰੇ ਅਤੇ ਵਰਕਰਾਂ ਨੂੰ 1700 ਰੁਪਏ ਮਹੀਨਾਂ ਦੇਣ ਦੀ ਬਜਾਏ ਘੱਟੋ-ਘੱਟ ਉਜਰਤਾਂ ਅਨੂਸਾਰ ਬਣਦੀ 8403 ਰੁਪਏ ਤਨਖਵਾਹ ਦੀ ਅਦਾਇਗੀ ਕਰੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਇਨਾਂ ਬਾਕੀ ਮੰਗਾ ਦਾ ਕੋਈ ਸਾਰਥਕ ਹੱਲ ਨਹੀ ਕੱਢਦੀ ਤਾਂ ਪੰਜਾਬ ਵਿਚ ਵੱਡਾ ਆਂਦੋਲਨ ਵਿੱਢਿਆ ਜਾਵੇਗਾ।

LEAVE A REPLY

Please enter your comment!
Please enter your name here