‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਬਾਇਓ ਮੈਡੀਕਲ ਵੇਸਟ ਰੋਜ਼ਾਨਾਂ ਨਾ ਹਟਾਉਣ ਵਾਲੇ ਹਸਪਤਾਲਾਂ ਖਿਲਾਫ਼ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ : ਡਿਪਟੀ ਕਮਿਸ਼ਨਰ

logo latest
ਹੁਸ਼ਿਆਰਪੁਰ, (ਦਾ ਸਟੈਲਰ ਨਿਊਜ਼ ), ਰਿਪੋਰਟ- ਗੁਰਜੀਤ ਸੋਨੂੰ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਬਾਇਓ ਮੈਡੀਕਲ ਵੇਸਟ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹੁੰਦਾ ਹੈ ਅਤੇ ਹਸਪਤਾਲਾਂ ਵਲੋਂ ਇਸ ਨੂੰ ਰੋਜ਼ਾਨਾਂ ਹਟਾਉਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਸਿਹਤ ਵਿਭਾਗ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਬਾਇਓ ਮੈਡੀਕਲ ਵੇਸਟ ਰੋਜ਼ਾਨਾਂ ਨਾ ਹਟਾਉਣ ਵਾਲੇ ਹਸਪਤਾਲਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਇਓ ਮੈਡੀਕਲ ਵੇਸਟ ਵਿੱਚ ਮਰੀਜ਼ ਦੇ ਇਲਾਜ਼ ਦੌਰਾਨ ਪ੍ਰਯੋਗ ਕੀਤੇ ਜਾਣ ਵਾਲੇ ਗੁਲੂਕੋਜ਼ ਦੀਆਂ ਖਾਲੀ ਬੋਤਲਾਂ, ਟੀਕੇ, ਪੱਟੀਆਂ, ਕੱਚ ਦੀਆਂ ਸ਼ੀਸ਼ੀਆਂ, ਖੂਨ ਨਾਲ ਲਿਬੜੀਆਂ ਚੀਜ਼ਾਂ, ਕੈਚੀਆਂ ਆਦਿ ਸ਼ਾਮਲ ਹੁੰਦੀਆਂ ਹਨ, ਜੋ ਇਲਾਜ਼ ਤੋਂ ਬਾਅਦ ਹਸਪਤਾਲ ਵਲੋਂ ਸੁੱਟ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਬਾਇਓ ਮੈਡੀਕਲ ਵੇਸਟ ਦੁਬਾਰਾ ਪ੍ਰਯੋਗ ਵਿੱਚ ਨਹੀਂ ਲਿਆਂਦੇ ਜਾ ਸਕਦੇ। ਉਨ•ਾਂ ਕਿਹਾ ਕਿ ਇਹ ਬਾਇਓ ਮੈਡੀਕਲ ਵੇਸਟ ਬਹੁਤ ਹੀ ਖਤਰਨਾਕ ਹੁੰਦਾ ਹੈ ਅਤੇ ਖੁੱਲਾ ਰੱਖਣ ‘ਤੇ ਇਹ ਵਾਤਾਵਰਣ ਵਿੱਚ ਹਵਾ ਰਾਹੀਂ ਫੈਲ ਸਕਦਾ ਹੈ ਅਤੇ ਕਈ ਤਰ•ਾਂ ਦੀਆਂ ਖਤਰਨਾਕ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ। ਉਨ•ਾਂ ਕਿਹਾ ਕਿ ਨਿਯਮਾਂ ਅਨੁਸਾਰ ਹਸਪਤਾਲਾਂ ਵਲੋਂ ਇਸ ਨੂੰ ਹਰ ਰੋਜ ਹਟਾਉਣਾ ਜ਼ਰੂਰੀ ਹੁੰਦਾ ਹੈ। ਪਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਕੁੱਝ ਹਸਪਤਾਲ ਇਸ ਵੇਸਟ ਨੂੰ ਰੋਜ਼ਾਨਾਂ ਹਟਾਉਣ ਸਬੰਧੀ ਅਣਗਹਿਲੀ ਕਰਦੇ ਹਨ ਅਤੇ ਇਨ•ਾਂ ਨੂੰ ਇਕ ਜਗਾ ‘ਤੇ ਇਕੱਠਾ ਕਰਕੇ ਸੁੱਟ ਦਿੰਦੇ ਹਨ, ਤਾਂ ਕਿ ਬਾਅਦ ਵਿੱਚ ਇਕੱਠਾ ਡਿਸਪੋਜ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਇਸ ਰਾਹੀਂ ਇਕੱਠਾ ਹੋਇਆ ਬਾਇਓ ਵੇਸਟ ਮਟੀਰਿਅਲ ਕਈ ਦਿਨਾਂ ਤੱਕ ਪਿਆ ਰਹਿੰਦਾ ਹੈ ਅਤੇ ਮਨੁੱਖੀ ਸਿਹਤ ਨੂੰ ਹਾਨੀ ਪਹੁੰਚਾਉਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਡੀਕਲ ਵੇਸਟ ਦੇ ਨਿਯਮਾਂ ਅਤੇ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ-1986 ਅਧੀਨ 5 ਸਾਲ ਦੀ ਕੈਦ ਅਤੇ ਜ਼ੁਰਮਾਨਾਂ ਵੀ ਹੋ ਸਕਦਾ ਹੈ। ਇਸ ਲਈ ਇਨ•ਾਂ ਨੂੰ ਡਿਸਪੋਜੇਬਲ ਲਿਫਾਫਿਆਂ ਵਿੱਚ ਪਾ ਕੇ ਸਰਕਾਰ ਵਲੋਂ ਐਥੋਰਾਈਜ਼ ਕੰਪਨੀਆਂ ਜੋ ਬਾਇਓ ਮੈਡੀਕਲ ਵੇਸਟ ਚੁੱਕਣ ਲਈ ਐਥੋਰਾਈਜ਼ ਹੁੰਦੀਆਂ ਹਨ ਵਲੋਂ ਚੁਕਾਇਆ ਜਾਣਾ ਚਾਹੀਦਾ ਹੈ ਅਤੇ ਇਸ ਦਾ ਰਿਕਾਰਡ ਵੀ ਮੇਨਟੇਨ ਕਰਨਾ ਹੁੰਦਾ ਹੈ। ਉਨ•ਾਂ ਕਿਹਾ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਇਕ ਐਨ.ਓ.ਸੀ. ਵੀ ਲੈਣੀ ਜ਼ਰੂਰੀ ਹੁੰਦੀ ਹੈ। ਉਨ•ਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਸਿਹਤ ਵਿਭਾਗ ਵਲੋਂ ਬਾਇਓ ਵੇਸਟ ਮਟੀਰੀਅਲ ਰੋਜ਼ਾਨਾਂ ਨਾ ਹਟਾਉਣ ਵਾਲੇ ਹਸਪਤਾਲਾਂ ਦੇ ਖਿਲਾਫ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਅਣਗਹਿਲੀ ਵਰਤਣ ਵਾਲੇ ਹਸਪਤਾਲਾਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here