”ਮਿਸ਼ਨ ਸਕੂਲ” ਤਹਿਤ ”ਸਮਰਪਣ” ਅਧੀਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਬੈਂਚ

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)।  ਹਲਕਾ ਵਿਧਾਇਕ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਜਿਲਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ ”ਸਮਰਪਣ” ਅਧੀਨ ਜਿਲਾ ਪ੍ਰਸ਼ਾਸ਼ਨ ਵਲੋਂ ਹਲਕਾ ਚੱਬੇਵਾਲ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਕੁੱਲ 1200 ਬੈਂਚ ਦਿੱਤੇ ਗਏ। ਇਸੇ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਚਿੱਤੋਂ ਦੇ ਵਿਦਿਆਰਥੀਆਂ ਨੂੰ 25 ਬੈਂਚ ਦਿੱਤੇ ਗਏ। ਇਸ ਸਮੇਂ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਮੋਹਣ ਸਿੰਘ ਲੇਹਲ ਜਿਲਾ ਸਿਖਿਆ ਅਫਸਰ  ( ਸੈ.)  ਸੰਜੀਵ ਕੁਮਾਰ ਗੌਤਮ ਜਿਲਾ ਸਿਖਿਆ ਅਫਸਰ  ( ਐ. ) ਧੀਰਜ ਕੁਮਾਰ ਵਸ਼ਿਸ਼ਟ ਡਿਪਟੀ ਜਿਲਾ ਸਿਖਿਆ ਅਫਸਰ (ਐ.) ਦੀ ਅਗਵਾਈ ਹੇਠ ਸਕੂਲ ਨੂੰ ਬੈਂਚ ਦਿੱਤੇ ਗਏ। 

Advertisements

ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪਣੇ ਸੰਬੋਧਨ ਵਿੱਚ ਸਮਰਪਣ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਵੀ ਅੱਗੇ ਵਧ ਰਹੇ ਹਨ। ਹੁਣ ਸਕੂਲਾਂ ਦੇ ਵਿਦਿਆਰਥੀ ਬੈਂਚਾ ਤੇ ਬੈਠ ਕੇ ਪੜ• ਸਕਣਗੇ। ਇਸ ਮੌਕੇ ਧੀਰਜ ਕੁਮਾਰ ਵਸ਼ਿਸ਼ਟ ਸਹਾਇਕ ਜਿਲਾ ਸਿਖਿਆ ਅਫਸਰ (ਐਲੀ.) ਨੇ ਦੱਸਿਆ ਕਿ ਬੈਂਚਾਂ ਤੋਂ ਪਹਿਲਾਂ ਸਕੂਲਾਂ ਨੂੰ ਪੱਖੇ,  ਲਾਈਟਾਂ,  ਗਰੀਨ ਬੋਰਡ ਅਤੇ ਫਸਟ ਏਡ ਬਾਕਸ ਵੀ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਸੁੱਚਾ ਰਾਮ ਬੰਗਾ ਬੀ.ਪੀ.ਈ.ਓ. ਮਾਹਿਲਪੁਰ-2, ਸਤਪਾਲ ਬੀ.ਪੀ.ਈ.ਓ. ਮਾਹਿਲਪੁਰ-1, ਰਾਮ ਸਰੂਪ ਸੀ.ਐਚ.ਟੀ., ਜਸਵਿੰਦਰ ਸਿੰਘ ਮਾਸਟਰ, ਸਰਪੰਚ ਦੇਵ ਰਾਜ, ਰਮਨ ਲਾਖਾ ਬਲਾਕ ਸੰਮਤੀ ਮੈਂਬਰ,  ਬਲਵਿੰਦਰਪਾਲ ਸਿੰਘ ਬਿਹਾਲਾ,  ਨਰਿੰਦਰ ਕੌਰ ਐਸ.ਐਮ.ਸੀ. ਮੈਂਬਰਾਂ ਸਮੇਤ ਪਿੰਡ ਵਾਸੀ ਹਾਜਰ ਸਨ। ਅੰਤ ਵਿੱਚ ਸੁੱਚਾ ਰਾਮ ਬੰਗਾ ਬੀ.ਪੀ.ਈ.ਓ. ਵਲੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਅਤੇ ਜਿਲਾ ਸਿਖਿਆ ਅਫਸਰ ਧੀਰਜ ਕੁਮਾਰ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਸਟੇਜ ਦੀ ਭੂਮਿਕਾ ਸੁਰਿੰਦਰ ਸਿੰਘ ਸੀ.ਐਚ.ਟੀ ਵਲੋਂ ਬਖੂਬੀ ਨਿਭਾਈ ਗਈ।  

LEAVE A REPLY

Please enter your comment!
Please enter your name here