ਮੁਹੱਲਾ ਨਿਵਾਸੀਆਂ ਨੇ ਪਾਣੀ ਦੀ ਸਪਲਾਈ ਸ਼ੁਰੂ ਹੋਣ ਤੇ ਸੀਨਿਅਰ ਡਿਪਟੀ ਮੇਅਰ ਪ੍ਰੇਮ ਦਾ ਕੀਤਾ ਧੰਨਵਾਦ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਨਗਰ ਨਿਗਮ ਦੇ ਵਾਰਡ ਨੰ: 24 ਦੇ ਮੁਹੱਲਾ ਮਿਲਾਪ ਨਗਰ ਵਿਖੇ ਨਗਰ ਨਿਗਮ ਵਲੋਂ ਲਗਾਏ ਗਏ ਪੀਣ ਵਾਲੇ ਪਾਣੀ ਦੇ ਟਿਊਬਵੈਲ ਨੂੰ ਬਿਜਲੀ ਦਾ ਕੁਨੈਕਸ਼ਨ ਕਰਨ ਉਪਰੰਤ ਅੱਜ ਟਿਉਬਵੈਲ ਰਾਹੀਂ ਪਾਣੀ ਦੀ ਸਪਲਾਈ ਸ਼ੁਰੂ ਹੋਣ ਤੇ ਮੁੱਹਲਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਵਾਰਡ ਨੰ: 24 ਦੇ ਕੌਂਸਲਰ ਬਿਕਰਮਜੀਤ ਸਿੰਘ ਕਲਸੀ ਦੀ ਅਗੁਵਾਈ ਵਿੱਚ ਇੱਕਠੇ ਹੋ ਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਬਾਬਾ ਬਲਵੀਰ ਸਿੰਘ ਨੇ ਅਰਦਾਸ ਕੀਤੀ ਅਤੇ ਮੁੱਹਲਾ ਨਿਵਾਸੀਆਂ ਨੂੰ ਟਿਉਬਵੈਲ ਦਾ ਪਾਣੀ ਮਿਲਣ ਤੇ ਕੌਂਸਲਰ ਬਿਕਰਮਜੀਤ ਸਿੰਘ ਕਲਸੀ ਅਤੇ ਮੁੱਹਲਾ ਨਿਵਾਸੀਆਂ ਨੂੰ ਵੱਧਾਈ ਦਿੱਤੀ।

Advertisements

ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ ਨੇ ਇਸ ਮੌਕੇ ਤੇ ਦੱਸਿਆ ਕਿ ਇਸ ਟਿਉਬਵੈਲ ਰਾਹੀਂ ਮੁੱਹਲਾ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ। ਨਗਰ ਨਿਗਮ ਵਲੋ ਗਰਮੀ ਦੇ ਮੌਸਮ ਨੂੰ ਧਿਆਣ ਵਿੱਚ ਰੱਖਦੇ ਹੋਏ ਸਾਰੇ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਦੀ ਨਿਰਵਿਘੰਣ ਸਪਲਾਈ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਵਰਤੋ ਸੰਯਮ ਨਾਲ ਕਰਨ।
ਇਸ ਮੌਕੇ ਤੇ ਵਾਰਡ ਪ੍ਰਧਾਨ ਕ੍ਰਿਰਪਾਲ ਸਿੰਘ, ਕੌਂਸਲਰ ਨਰਿੰਦਰ ਸਿੰਘ, ਸਤਵੰਤ ਸਿੰਘ ਭੋਗਲ, ਸੁਖਦੀਪ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ, ਅਮਨਦੀਪ, ਰਵਿੰਦਰ ਸਿੰਘ, ਰਜਿੰਦਰ ਸਿੰਘ ਜੱਸੀ, ਕਮਲਜੀਤ ਕੌਰ, ਜ਼ਸਵੀਰ ਕੋਰ ਦਿਆਲ, ਪਰਮਜੀਤ ਕੌਰ, ਹਰਪ੍ਰੀਤ ਕੌਰ, ਮਹਿੰਦਰ ਕੌਰ, ਦਲਜੀਤ ਕੌਰ, ਕੁਲਵੰਤ ਕੌਰ ਅਤੇ ਮੁੱਹਲਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here