ਰਜਿਸਟ੍ਰੇਸ਼ਨ ਨਾ ਹੋਣ ਤੇ 6 ਮਹੀਨੇ ਦੀ ਸਜਾਂ ਅਤੇ 5 ਲੱਖ ਤੱਕ ਜੁਰਮਾਨਾ- ਡਾ. ਸੇਵਾ ਸਿੰਘ 

ਹਸ਼ਿਆਰਪੁਰ/ਹਰਿਆਨਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤਿ ਪਰਾਸ਼ਰ। ਮਿਸ਼ਨ ਤੰਦਰੁਸਤ ਪੰਜਾਬ ਤਹਿਤ  ਸਟੇਟ ਫੂਡ ਐਂਡ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂ ਦੀਆਂ ਹਦਾਇਤਾਂ ਅਨੁਸਾਰ ਖਾਣਂ ਪੀਣ ਦੀਆਂ ਵਸਤੂਆਂ ਵੇਚਣ, ਬਣਾਉਣ ਵਾਲੇ, ਸਟੋਰ ਕਰਨ ਵਾਲੇ ਦੁਕਾਨਦਾਰਾਂ ਲਈ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਪੰਜੀਕਰਣ ਦਾ ਸਰਟੀਫਿਕੇਟ ਲਗਾਉਣਾ ਲਾਜ਼ਮੀ ਹੈ।

Advertisements

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜਿਲਾਂ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਰਜਿਸਟੇਸ਼ਨ ਨਾਂ ਹੋਣ ਤੇ 6 ਮਹੀਨੇ ਤੋ 1 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਸਬੰਧ ਵਿੱਚ ਹੁਸ਼ਿਆਪੁਰ ਦੇ ਕਸਬਾ ਹਰਿਆਨਾ ਵਿਖੇ ਵਿਸ਼ੇਸ਼ ਕੈਂਪ ਲਗਾ ਕਿ ਦੁਕਾਨਦਾਰਾ ਨੂੰ ਰਜਿਸਟ੍ਰਸੇਨ ਅਤੇ ਲਾਈਸੈਂਸ ਦੇ 50 ਸਰਟੀਫਿਕੇਟ ਬਣਾਏ ਗਏ। ਇਸ ਮੋਕੇ ਉਹਨਾਂ ਨੇ ਦੁਕਾਨਦਾਰਾ ਨੂੰ ਅਪੀਲ ਕੀਤੀ ਕਿ ਜਿਨਾਂ ਦੁਕਾਵਦਾਰਾਂ, ਢਾਬੇ ਵਾਲੇ, ਬੇਕਰੀ, ਹਲਵਾਈ ਅਤੇ ਡੇਅਰੀ ਵਾਲਿਆ ਵੱਲੋ ਜਿਹਨਾਂ ਨੇ ਰਜਿਟ੍ਰੇਸ਼ਨ ਨਹੀ ਕਰਵਾਈ ਜਲਦੀ ਤੋ ਜਲਦੀ ਕਰਵਾ ਲੈਣ।

ਰਜਿਸਟ੍ਰੇਸ਼ਨ ਸਬੰਧੀ  ਫੂਡ ਸੇਫਟੀ ਐਕਟ ਸਬੰਧੀ ਕਿਸੇ ਤਰਾਂ ਦੀ ਵੀ ਜਾਣਕਾਰੀ ਲਈ ਸਿਵਲ ਸਰਜਨ ਦਫਤਰ ਵਿਖੇ ਫੂਡ ਬ੍ਰਾਂਚ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਅੱਜ ਦੀ ਇਸ ਟੀਮ ਵਿੱਚ ਫੂਡ ਅਫਸਰ ਡਾ. ਰਮਨ ਵਿਰਦੀ ਤੇ ਲੁਭਾਇਆ ਰਾਮ, ਅਸ਼ੋਕ ਕੁਮਾਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here