ਰਿਟਾਇਰਡ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਦੀ ਮਾਸਿਕ ਬੈਠਕ ਵਿੱਚ ਦਿੱਤੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਪੰਜਾਬ ਰੋਡਵੇਜ ਰਿਟਾਇਰਡ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਬਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਹੋਣ ਤੇ ਇਸ ਜੱਥੇਬੰਦੀ ਦੇ ਮੈਂਬਰ ਯਸ਼ਪਾਲ ਦੀ ਧਰਮ ਪਤਨੀ ਦੀ ਮੌਤ ਹੋਣ ਤੇ ਅਤੇ ਸੁਰਿੰਦਰ ਸਿੰਘ ਬਰਿਆਣਾ ਐਨ.ਆਰ.ਆਈ. ਦੀ ਮਾਤਾ ਜੀ ਦੇ ਮੌਤ ਹੋਣ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। 

Advertisements

ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਨੇ ਸਰਕਾਰ ਦੀ ਮੁਲਾਜਮਾ ਪ੍ਰਤੀ ਟਾਲ-ਮਟੋਲ ਨੀਤੀ ਦੀ ਪੁਰਜੋਰ ਨਿਖੇਧੀ ਕੀਤੀ। ਉਹਨਾਂ ਨੇ ਦੱਸਿਆ ਕਿ 2017 ਦੇ ਡੀ.ਏ. ਦਾ ਬਕਾਇਆ ਪਹਿਲੇ ਰਹਿੰਦੇ 22 ਮਹੀਨਿਆਂ ਦੇ ਬਕਾਏ ਨਾਲ ਨੱਪ ਲਿਆ ਗਿਆ ਹੈ। ਸਾਲ 2018 ਦੀਆਂ ਦੋ ਕਿਸ਼ਤਾਂ ਅਤੇ ਜਨਵਰੀ 2019 ਦੇ ਡੀ.ਏ. ਵੀ ਸਰਕਾਰ  ਦੇਣ ਤੋਂ ਟਾਲ-ਮਟੋਲ ਕਰ ਰਹੀ ਹੈ। ਠੱਕਰਵਾਲ ਨੇ ਮੈਡੀਕਲ ਕੈਸ਼ਲੈਸ ਸਕੀਮ ਨੂੰ ਆਰਮੀ ਪੈਟਰਨ ਤੇ ਲਾਗੂ ਕਰਨ ਦੀ ਪੁਰਜੋਰ ਮੰਗ ਕੀਤੀ। ਉਹਨਾਂ ਨੇ ਮੈਡੀਕਲ ਭੱਤਾ ਵੀ 3000 ਰੁਪਏ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਰਿਟਾਇਰਮੈਂਟ ਤੋਂ ਬਾਅਦ ਪਤੀ-ਪਤਨੀ ਨੂੰ ਸਰਕਾਰੀ ਬੱਸਾਂ ਵਿੱਚ ਹਰਿਆਣਾ ਸਰਕਾਰ ਅਤੇ ਹਿਮਾਚਲ ਸਰਕਾਰ ਦੀ ਤਰਾਂ ਫਰੀ ਸਫਰ ਕਰਨ ਦੀ ਸਹੂਲਤ ਦਿੱਤੀ ਜਾਵੇ। 

ਚੇਅਰਮੈਨ ਰਣਜੀਤ ਸਿੰਘ ਮੁਲਤਾਨੀ ਨੇ ਪੰਜਾਬ ਰੋਡਵੇਜ ਅਤੇ ਬਾਕੀ ਮਹਿਕਮਿਆਂ ਦੇ ਮੁਲਾਜਮਾਂ ਨੂੰ ਪੱਕੇ ਕਰਨ ਦੀ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਕੀਤੀ। ਜਨਰਲ ਸਕੱਤਰ ਗਿਆਨ ਸਿੰਘ ਭਲੇਠੂ ਨੇ ਸਰਕਾਰ ਤੋਂ ਦਿਲੀ ਏਅਰਪੋਰਟ ਤੱਕ ਪੰਜਾਬ ਸਰਕਾਰ ਦੀਆਂ ਬੱਸਾਂ ਚਾਲੂ ਕਰਨ ਬਾਰੇ ਕਿਹਾ ਤਾਂ ਜੋ ਪ੍ਰਾਈਵੇਟ ਸੈਕਟਰ ਵਲੋਂ ਪਬਲਿਕ ਦੀ ਕੀਤੀ ਜਾਂਦੀ ਲੁੱਟ-ਖਸੁੱਟ ਬੰਦ ਹੋ ਸਕੇ। ਉਹਨਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਕਿ ਸੰਨ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਦੀ ਤਿੰਨ ਮੈਂਬਰੀ ਬੋਰਡ ਬਣਾ ਕੇ ਨਾ ਪੱਕੇ ਕਰਨ ਦੀ ਸਕੀਮ ਘੜੀ ਹੈ। ਉਹਨਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਰਕਾਰੀ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਬਾਕੀ ਜੱਥੇਬੰਦੀਆਂ ਨਾਲ ਤਾਲਮੇਲ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਸ ਤੋਂ ਇਲਾਵਾ ਬਲਵਿੰਦਰ ਗੜਸ਼ੰਕਰੀ, ਅਵਤਾਰ ਸਿੰਘ ਝਿੰਗੜ, ਰਣਜੀਤ ਸ਼ਰਮਾ, ਮਹਿੰਦਰਪਾਲ, ਕੁਲਭੂਸ਼ਨ ਪ੍ਰਕਾਸ਼ ਸਿੰਘ, ਸੁਰਜੀਤ ਸਿੰਘ ਸੈਣੀ, ਜੋਗਾ ਸਿੰਘ, ਮਹਿੰਦਰ ਸਿੰਘ ਜਲੋਵਾਲ, ਹਰਮੇਸ਼ ਲਾਲ ਮੁਗੋਵਾਲ, ਅਮਰਨਾਥ ਭਗਤ ਐਸ.ਐਸ., ਹਰਭਜਨ ਸਿੰਘ ਦੂੜੇ ਐਨ.ਆਰ.ਆਈ., ਗੁਰਮੀਤ ਸਿੰਘ ਐਨ.ਆਰ.ਆਈ., ਪਰਮਿੰਦਰ ਸਿੰਘ, ਕਰਤਾਰ ਸਿੰਘ, ਕਾਬਲ ਸਿੰਘ, ਮਨਮੋਹਨ ਸਿੰਘ ਵਾਲੀਆ, ਸੋਹਨ ਲਾਲ ਮੱਲੀ, ਸਤਪਾਲ ਸਿੰਘ ਚੰਡੀਗੜ, ਜੇ.ਆਰ.ਭਾਟੀਆ, ਕਮਲਜੀਤ ਕੈਸ਼ੀਅਰ, ਦਵਿੰਦਰ ਪਾਲ ਅਤੇ ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here