ਵਿਧਾਇਕ ਜੈ ਕ੍ਰਿਸ਼ਨ ਨੇ ਪ੍ਰਸ਼ਾਸ਼ਨ ਅੱਗੇ ਉਠਾਇਆ ਡਾਇਰੀਆ ਪੀੜਤ ਲੌਕਾਂ ਦਾ ਮਾਮਲਾ

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰ ਲੌਕਾਂ ਨੂੰ ਵਧੀਆ ਸਿਹਤ ਸਹੂਲਤਾਂÎ ਦੇਣ ਦਾ ਵਾਅਦਾ ਤੇ ਦਾਅਵਾ ਤਾਂ ਕਰਦੀਆਂ ਰਹਿੰਦੀਆਂ ਹਨ ਪਰ ਸਚਾਈ ਇਸ ਦੇ ਬਿਲਕੁਲ ਉਲਟ ਨਜਰ ਆਉਂਦੀ ਹੈ। ਇਸ ਦੀ ਤਾਜਾ ਮਿਸਾਲ ਪਿੰਡ ਡੰਡੇਵਾਲ ਵਿਖੇ ਦੇਖਣ ਨੂੰ ਮਿਲੀ ਜਿਸ ਵਿੱਚ ਪਿੰਡ ਦੇ ਪੰਜ ਦੇ ਕਰੀਬ ਔਰਤਾਂ ਬੱਚੇ ਖਰਾਬ ਪਾਣੀ ਪੀਣ ਨਾਲ ਬਿਮਾਰ ਹੋ ਗਏ। ਇਸ ਸਬੰਧੀ ਜਦੋਂ ਹਲਕਾ ਵਿਧਾਇਕ ਗੜਸ਼ੰਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਸਿਵਲ ਹਸਪਤਾਲ ਮਾਹਿਲਪੁਰ ਪਹੁੰਚੇ ਅਤੇ ਪੀੜਤਾਂ ਦਾ ਹਾਲ ਜਾਣਿਆ।

Advertisements

ਇਸ ਦੌਰਾਣ ਉਹਨਾਂ ਨੇ ਡਾਕਟਰਾਂ ਨੂੰ ਮਿਲ ਕੇ ਇਲਾਜ ਵਿੱਚ ਕੋਈ ਵੀ ਕਮੀ ਨਾਂ ਆਉਣ ਦੀ ਮੰਗ ਕੀਤੀ। ਇਸ ਸਬੰਧੀ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੰਡ ਡੰਡੇਵਾਲ ਦੀ ਪਾਣੀ ਦੀ ਟੈਂਕੀ ਦੀ ਵੀ ਸਫਾਈ ਹੋਣ ਵਾਲੀ ਹੈ ਜਿਸ ਕਰਕੇ ਲੌਕ ਗੰਦਾ ਪਾਣੀ ਪੀਣ ਕਰਕੇ ਬਿਮਾਰ ਹੋਏ ਹਨ ਕਿਉਂਕਿ ਪਾਣੀ ਦੀ ਲਾਈਨ ਕੋਲੋਂ ਜਦੋਂ ਭਰੇ ਹੋਏ ਟਿੱਪਰ ਗੁਜਰਦੇ ਹਨ ਤੇ ਪਾਣੀ ਦੇ ਪਾਈਪ ਟੁੱਟਣ ਕਰਕੇ ਵੀ ਪਾਣੀ ਗੰਧਲਾ ਹੋ ਰਿਹਾ ਹੈ। ਜਿਸਨੂੰ ਪੀਣ ਨਾਲ ਲੌਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਨੂੰ ਇਸ ਵੱਲ ਧਿਆਨ ਦੇ ਕੇ ਓਵਰ ਲੋਡ ਟਿਪਰਾਂ ਤੇ ਨਕੇਲ ਕੱਸਣੀ ਚਾਹੀਦੀ ਹੈ। ਉਹਨਾਂ ਇਸ ਸਬੰਧੀ ਪਿੰਡ ਡੰਡੇਵਾਲ ਦਾ ਦੌਰਾ ਵੀ ਕੀਤਾ ਤੇ ਪਾਣੀ ਦੀ ਟੈਂਕੀ ਦਾ ਵੀ ਮੁਆਇਨਾ ਕੀਤਾ ਜਿਸ ਵਿੱਚ ਕਾਫੀ ਕਮੀਆਂ ਪਾਈਆਂ ਗਈਆਂ। ਉਹਨਾਂ ਇਸ ਸਬੰਧੀ ਤੁਰੰਤ ਐਸ.ਡੀ.ਐਮ ਗੜਸ਼ੰਕਰ ਹਰਬੰਸ ਲਾਲ ਨੂੰ ਸੂਚਿਤ ਕੀਤਾ।

ਇਸ ਤੇ ਐਸ.ਡੀ.ਐਮ ਗੜਸ਼ੰਕਰ ਵਲੋਂ ਵੀ ਪਿੰਡ ਡੰਡੇਵਾਲ ਦਾ ਦੋਰਾ ਕੀਤਾ ਗਿਆ। ਇਸ ਸਬੰਧੀ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਐਸ.ਐਮ.ਓ ਤੇ ਸੀ.ਐਮ.ਓ ਦੇ ਵਿਚਾਰ ਅਧੀਨ ਵੀ ਇਹ ਮਾਮਲਾ ਲਿਆਂਦਾ। ਉਹਨਾਂ ਨੇ ਪ੍ਰਸਾਸ਼ਨ ਤੋਂ ਤੁਰੰਤ ਪਿੰਡ ਡੰਡੇਵਾਲ ਵਿਖੇ ਮੈਡੀਕਲ ਕੈਂਪ ਲਗਾ ਕੇ ਹੋਰ ਲੌਕਾਂ ਦਾ ਮੁਆਇਨਾ ਕਰਨ ਦੀ ਮੰਗ ਕੀਤੀ ਤਾਂ ਜੋ ਕੋਈ ਹੋਰ ਇਸ ਬਿਮਾਰੀ ਦੀ ਲਪੇਟ ਵਿੱਚ ਨਾ ਆਵੇ। ਇਸ ਮੌਕੇ ਰਾਓ ਕੈਂਡੋਵਾਲ,  ਹਰਜਿੰਦਰ ਧੰਜਲ, ਅਮਰਜੀਤ ਕੌਰ,  ਨਰੇਸ਼ ਕੁਮਾਰ ਵੀ ਉਹਨਾਂ ਨਾਲ ਹਾਜਰ ਸਨ। 

LEAVE A REPLY

Please enter your comment!
Please enter your name here