ਵਿਸ਼ਵ ਸਿਹਤ ਦਿਵਸ ਦੇ ਮੌਕੇ ਜਿਲਾ ਪੱਧਰੀ ਸਮਾਗਮ ਮਨਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਵਿਸ਼ਵ ਵਿਆਪੀ ਸਿਹਤ ਸੁਵਿਧਾਵਾਂ: ਹਰੇਕ ਵਿਅਕਤੀ ਲਈ, ਹਰ ਥਾਂ ਥੀਮ ਨੂੰ ਸਮਰਪਿਤ ਵਿਸ਼ਵ ਸਿਹਤ ਦਿਵਸ ਦੇ ਮੋਕੇ ਤੇ ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾ ਤਹਿਤ ਜਿਲਾਂ ਪੱਧਰੀ ਸਮਾਗਮ ਜਿਲਾਂ  ਸਿਖਲਾਈ ਕੇਂਦਰ ਵਿਖੇ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ । ਇਸ ਸਮਾਗਮ ਵਿੱਚ ਮਲਟੀਪਰਪਜ ਹੈਲਥ ਵਰਕਰ ਸਿਖਲਾਈ ਕੇਂਦਰ ਦੀਆਂ ਵਿਦਿਆਰਥਣਾਂ ਅਤੇ ਸਿੱਖਿਅਕ ਵੱਲੋ ਸਮੂਲੀਅਤ ਕੀਤੀ ਗਈ । ਸੈਮੀਨਾਰ ਨੂੰ ਸਬੋਧਨ ਕਰਦੇ ਹੋਏ  ਡਾ. ਪਵਨ ਕੁਮਾਰ ਨੋ ਅਯੋਕੇ ਸਮੇਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਆਦਤਾਂ ਦੇ ਨਾਲ ਸਰੀਰਕ ਕਸਰਤ ਦਾ ਘੱਟ ਹੋਣਾ ਸਾਨੂੰ ਗੈਰ ਸੰਚਾਰਿਕ ਰੋਗਾਂ ਵੱਲ ਧਕੇਲ ਰਿਹਾ ਹੈ ।

Advertisements

ਜਿਸ ਕਰਕੇ ਸੂਗਰ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੀ ਬਹੁਤਾਤ ਹੋ ਰਹੀ ਹੈ । ਸਿਹਤਮੰਦ ਵਿਅਕਤੀ ਉਹ ਹੁੰਦਾ ਹੈ, ਜਿਹੜਾਂ ਸਰੀਰਕ, ਮਾਨਸਿਕ ਅਤੇ ਸਮਾਜਿਕ ਤੋਰ ਤੇ ਤੰਦਰੁਸਤ ਹੁੰਦਾ ਹੈ । ਡਾ. ਸਤਪਾਲ ਗੋਜਰਾ ਡਿਪਟੀ  ਮੈਡੀਕਲ ਕਮਿਸ਼ਨਰ  ਨੇ ਦੱਸਿਆ ਕਿ ਸਾਨੂੰ ਜਿਆਦਾ ਨਮਕ, ਸ਼ੂਗਰ ਅਤੇ ਤੱਲੇ ਹੋਏ ਪਦਾਰਥਾਂ ਤੋ ਪਰਹੇਜ ਕਰਦੇ ਹੋਏ ਮੌਸਮੀ ਫੱਲ ਅਤੇ ਹਰੇ ਪੱਤੇਦਾਰ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ ।

ਰੋਜਾਨਾਂ 30 ਮਿੰਟ ਕਸਰਤ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਦੇ ਹੋਏ ਖੁਸ਼ ਨਵਾਂ ਵਤਾਵਰਨ ਸਿਰਜਣਾ ਚਹੀਦਾ ਹੈ । ਇਸ ਮੋਕੇ ਡਾ ਜਿਲਾ ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋ 1948 ਤੋ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾ ਕੇ ਲੋਕਾਂ ਵਿੱਚ ਵੱਖ-ਵੱਖ ਬਿਮਾਰੀਆਂ ਤੋ ਬਚਾਅ ਅਤੇ ਸਿਹਤਮੰਦ ਰਹਿਣ ਲਈ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਇਲਾਜ ਨਾਲੋ ਪਰਹੇਜ ਚੰਗਾ ਦੇ ਤਹਿਤ ਜਾਗਰੂਕਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਆਪਣਾ ਕੇ ਅਸੀਂ ਆਪਣਾ ਜੀਵਨ ਤੰਦਰੁਸਤ ਰੱਖ ਸਕਦੇ ਹਾਂ । ਇਸ ਮੋਕੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋ ਪੋਸਟਰ ਬਣਾਉਣ ਅਤੇ ਭਾਸ਼ਣ ਪ੍ਰਯੋਗਤਾਂ ਰਾਹੀ ਇਸ ਦਿਵਸ ਦੀ ਮਹੱਤਤਾਂ ਬਾਰੇ ਜਾਣੂ ਕਰਵਾਇਆ ਗਿਆ ।

ਸੰਸਥਾਂ ਦੀ ਪ੍ਰਿੰਸੀਪਲ ਪਰਮਜੀਤ ਕੋਰ ਨੇ ਹਾਜਰੀਨ ਨੂੰ ਇਸ ਸਮਾਗਮ ਵਿੱਚ ਦਿੱਤੇ ਸੁਨੇਹੇ ਨੂੰ ਆਪਣਾ ਪਰਿਵਾਰ ਅਤੇ ਸਮਾਜ ਤੱਕ ਪੁੰਹਚਾਉਣ ਦੀ ਅਪੀਲ ਕੀਤੀ । ਇਸ ਮੋਕੇ ਜਿਲਾਂ ਸਿਹਤ ਅਫਸਰ ਡਾ. ਸੇਵਾ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ ਰਜਿੰਦਰ ਰਾਜ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਅਮਨਦੀਪ ਸਿੰਘ ਬੀ. ਸੀ. ਸੀ.  ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here