ਵੱਖ-ਵੱਖ ਬਜਾਰਾਂ ਦਾ ਨਿਗਮ ਟੀਮ ਨੇ ਕੀਤਾ ਦੌਰਾ, ਕਬਜ਼ੇ ਵਿੱਚ ਲਏ ਪਾਬੰਦੀਸ਼ੁਦਾ ਲਿਫਾਫੇ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਡਾ. ਮਮਤਾ। ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਨਗਰ ਨਿਗਮ ਦੀ ਟੀਮ ਨੇ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਪਲਾਸਟਿਕ ਲਿਫਾਫੇ ਕਬਜ਼ੇ ਵਿੱਚ ਲਏ। ਇਹ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੁਪਰਿਟੇਂਡੈਂਟ ਸੁਆਮੀ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਟੀਮ ਜਿਸ ਵਿਚ ਇੰਸਪੈਕਟਰ ਸੰਜੀਵ ਅਰੋੜਾ, ਦੀਪਕ ਸ਼ਰਮਾ, ਅਮਨਦੀਪ ਸੈਣੀ, ਤਿਲਕ ਰਾਜ ਸ਼ਰਮਾ, ਗਣੇਸ਼ ਸੂਦ, ਸੰਨੀ ਅਤੇ ਪ੍ਰਦੀਪ ਕੁਮਾਰ ਸ਼ਾਮਲ ਸਨ।

Advertisements

ਉਹਨਾਂ ਨੇ ਸ਼ਹਿਰ ਦੇ ਵੱਖ-ਵੱਖ ਬਜਾਰਾਂ, ਭੰਗੀ ਚੋਅ ਰੋਡ, ਗਊਸ਼ਾਲਾ ਬਜਾਰ, ਸਬਜੀ ਮੰਡੀ, ਪੁਰਾਣੀ ਸਬਜੀ ਮੰਡੀ, ਕਮਾਲਪੁਰ ਚੌਂਕ, ਬੱਸ ਸਟੈਂਡ, ਰੇਲਵੇ ਰੋਡ, ਕੋਰਟ ਰੋਡ, ਮਾਲ ਰੋਡ ਅਤੇ ਬਹਾਦੁਰਪੁਰ ਚੌਂਕ ਦਾ ਦੌਰਾ ਕੀਤਾ ਅਤੇ ਵੱਖ ਵੱਖ ਦੁਕਾਨਾਂ ਤੋਂ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਪਲਾਸਟਿਕ ਲਿਫਾਫੇ ਕਬਜ਼ੇ ਵਿੱਚ ਲਏ। ਉਹਨਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਪਾਬੰਦੀਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋ ਨਾਂ ਕਰਨ। ਪਾਬੰਦੀਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਮੌਕੇ ਤੇ ਹੀ ਜੁਮਰਾਨੇ ਕੀਤੇ ਜਾਣਗੇ।

LEAVE A REPLY

Please enter your comment!
Please enter your name here