ਸ਼ਹਿਰ ਨੂੰ ਪਲਾਸਟਿਕ ਮੁਕਤ ਬਨਾਉਣ ਲਈ ਨਿਗਮ ਅਧਿਕਾਰਿਆਂ ਨੇ ਵੰਡੇ ਪ੍ਰਦੂਸ਼ਨ ਰਹਿਤ ਬੈਗ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਕਮਿਸ਼ਨਰ ਬਲਬੀਰ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਤੰਦਰੁਸਤ ਪੰਜਾਬ ਅਭਿਆਨ ਤਹਿਤ ਸ਼ਹਿਰ ਨੂੰ ਪਲਾਸਟਿਕ ਮੁਕਤ ਬਨਾਉਣ ਲਈ ਵਾਰਡ ਨੰ. 40 ਦੇ ਕੌਂਸਲਰ ਧਿਅਨ ਚੰਦ ਅਤੇ ਵਾਰਡ ਨੰ. 25 ਦੇ ਕੌਂਸਲਰ ਰੂਪ ਲਾਲ ਥਾਪਰ ਨੇ ਆਪਣੇ ਵਾਰਡਾਂ ਦੇ ਮੁਹਲਿਆਂ ਵਿੱਚ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼-ਸੁੱਥਰਾ ਬਣਾਉਣ ਲਈ ਪਲਾਸਟਿਕ ਦੀ ਵਰਤੋ ਨਾਂ ਕਰਨ ਸਬੰਧੀ ਪ੍ਰੇਰਿਤ ਕੀਤਾ ਅਤੇ ਪ੍ਰਦੂਸ਼ਨ ਰਹਿਤ ਕੈਰੀ ਬੈਗ ਵੀ ਵੰਡੇ।

Advertisements

ਉਹਨਾਂ ਨੇ ਮੁਹੱਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰੇਲੂ ਸਮਾਨ ਦੀ ਖਰੀਦ ਕਰਨ ਸਮੇਂ ਆਪਣੇ ਘਰ ਤੋ ਹੀ ਕਪੜੇ ਦੇ ਥੈਲੇ ਲੈ ਕੇ ਜਾਣ, ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਸਮਾਨ ਨਾਂ ਲੈਣ ਅਤੇ ਸ਼ਹਿਰ ਦਾ ਵਾਤਾਵਰਣ ਸਾਫ਼-ਸੁੱਥਰਾ ਬਣਾਉਣ ਵਿੱਚ ਸਹਿਯੋਗ ਦੇਣ। ਨਗਰ ਨਿਗਮ ਦੇ ਸੀ.ਐਫ. ਦੀਪਕ ਕੁਮਾਰ, ਰਵਿੰਦਰ ਸਿੰਘ, ਅਤੇ ਸਬੰਧਿਤ ਕਰਮਚਾਰੀ ਵੀ ਇਸ ਮੌਕੇ ਤੇ ਮੌਜੂਦ ਸਨ। 

LEAVE A REPLY

Please enter your comment!
Please enter your name here