ਸ਼ਹਿਰ ਵਾਸੀਆਂ ਨੂੰ ਮਿਲੀ ਸੁਲਭ ਪਖਾਨੇਂ ਅਤੇ ਇਸ਼ਨਾਨਘਰ ਦੀ ਸੁਵਿਧਾ: ਮੇਅਰ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਏ ਗਏ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਵਾਸੀਆਂ ਨੂੰ ਖੂਲੇ ਵਿੱਚ ਸ਼ੌਚ ਮੂੱਕਤ ਕਰਨ ਲਈ ਚਲਾਈ ਗਈ ਮੁਹਿਮ ਤਹਿਤ ਸ਼ਹਿਰਾਂ ਵਿੱਚ ਸੁਲਭ ਪਖਾਨੇਂ ਅਤੇ ਇਸ਼ਨਾਨਘਰ ਬਨਾਏ ਜਾ ਰਹੇ ਹਨ।

Advertisements

ਇਸੇ ਲੜੀ ਤਹਿਤ ਹੁਸ਼ਿਆਰਪੁਰ ਵਿੱਚ ਵੀ 4 ਥਾਂਵਾਂ ਰੋਸ਼ਨ ਗਰਾਊੰਡ, ਟੈਗੋਰ ਪਾਰਕ, ਕੌਤਵਾਲੀ ਬਜਾਰ ਅਤੇ ਗਰੀਨ ਵਿਓ ਪਾਰਕ ਵਿੱਖੇ ਸੁਲਭ ਪਖਾਨੇਂ ਅਤੇ ਇਸ਼ਨਾਨਘਰ ਬਨਾਏ ਜਾ ਰਹੇ ਹਨ ਜਿਹਨਾਂ ਵਿੱਚੋ 2 ਥਾਂਵਾਂ ਰੋਸ਼ਨ ਗਰਾਉਂਡ ਅਤੇ  ਟੈਗੋਰ ਪਾਰਕ ਵਿਖੇ ਸਥਿਤ ਸੁਲਭ ਪਖਾਨੇ ਅਤੇ ਇਸ਼ਨਾਨਘਰ ਵਿੱਚ ਇਹ ਸੁਵਿਧਾ ਸ਼ਹਿਰ ਵਾਸੀਆਂ ਦੀ ਸਹੁਲਤ ਲਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਾਕੀ  2 ਥਾਂਵਾਂ ਤੇ ਵੀ ਅਕਤੂਬਰ ਮਹਿਨੇ ਵਿੱਚ ਇਹ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ।

ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਰੋਸ਼ਨ ਗਰਾੳਂਡ ਦੇ ਨੇੜੇ ਬਣੇ ਸੁਲਭ ਪਖਾਨੇਂ ਅਤੇ ਇਸ਼ਨਾਨਘਰ ਦਾ ਮੁਆਇਨਾ ਕਰਨ ਉਪਰਾਂਤ ਦੱਸਿਆ ਕਿ ਇਸ ਦੀ ੳਸਾਰੀ ਕਰਨ ਉਪਰਾਂਤ ਮੈਂ ਸੁਲਭ ਇੰਟਰਨੈਸ਼ਨਲ, ਪੰਜਾਬ ਵਲੋਂ 7 ਸਾਲ ਤੱਕ ਇਸ ਦੀ ਦੇਖ-ਰੇਖ ਅਤੇ ਸਾਂਭ-ਸੰਭਾਲ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸੁਲਭ ਪਖਾਨੇ ਅਤੇ ਇਸ਼ਨਾਨਘਰ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਯਾਤਰੀਆਂ ਨੂੰ ਖੂਲੇ ਵਿੱਚ ਸ਼ੌਚ ਤੋਂ ਮੂੱਕਤੀ ਮਿਲੇਗੀ। ਇਸ ਮੌਕੇ ਤੇ ਨਗਰ ਨਿਗਮ ਦੇ ਐਸ.ਡੀ.ਓ ਕੁਲਦੀਪ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ, ਕੌਂਸਲਰ ਅਵਤਾਰ ਸਿੰਘ ਜੋਹਲ, ਨਿਪੁਨ ਸ਼ਰਮਾ, ਵਿਕਰਮਜੀਤ ਸਿੰਘ ਕਲਸੀ, ਅਸ਼ੋਕ ਕੁਮਾਰ ਤੇ ਮੌਜੂਦ ਸਨ। 

LEAVE A REPLY

Please enter your comment!
Please enter your name here