ਸਕੂਲਾਂ ਵਿੱਚ ਪੜਦੇ ਮੁੰਡਿਆਂ ਵਿੱਚ ਕੁੜੀਆਂ ਪ੍ਰਤੀ ਆਦਰ ਸਨਮਾਨ ਦਾ ਭਾਵ ਲਿਆਂਦਾਂ ਜਾਵੇ: ਅਸ਼ੀਸ਼ ਦੇਵ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੀ ਚੇਅਰਪਰਸਨ-ਕਮ-ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਪ੍ਰਿਆ ਸੂਦ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਵਲੋਂ ਨਵੀਂ ਗਠਿਤ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ।

Advertisements

ਇਸ ਦੌਰਾਨ ਕਮੇਟੀ ਦੇ ਮੈਂਬਰਾਂ ਪਰਮਜੀਤ ਕੌਰ, ਨਾਲੰਦਾ ਸਰੋਆ, ਸ਼ਾਲੀਨਾ ਗੁਪਤਾ ਅਤੇ ਡੀ.ਸੀ.ਪੀ.ਓ. ਮੈਂਬਰਾਂ ਹਰਪ੍ਰੀਤ ਕੌਰ, ਲੀਗਲ ਹੈਡ ਸੁਖਵਿੰਦਰ ਸਿੰਘ, ਯੋਗੇਸ਼ ਕੁਮਾਰ, ਅੰਕਿਤਾ ਵੀ ਹਾਜ਼ਰ ਸਨ। ਇਸ ਮੌਕੇ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਹਰ ਤਰਾਂ ਦੇ ਕੇਸਾਂ ਵਿੱਚ ਬੜੀ ਸੰਜੀਦਗੀ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਗਈ।

ਚੇਅਰਪਰਸਨ ਪ੍ਰਿਆ ਸੂਦ ਪਾਸੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੁਚੇਤਾ ਅਸ਼ੀਸ਼ ਦੇਵ ਵਲੋਂ ਕਮੇਟੀ ਮੈਂਬਰਾਂ ਨਾਲ ਇਸ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਕਿਵੇ ਸਕੂਲਾਂ ਵਿੱਚ ਪੜਦੇ ਮੁੰਡਿਆਂ ਵਿੱਚ ਕੁੜੀਆਂ ਪ੍ਰਤੀ ਆਦਰ ਸਨਮਾਨ ਦਾ ਭਾਵ ਲਿਆਂਦਾਂ ਜਾਵੇ ਅਤੇ ਅਜਿਹਾ ਨਾ ਕਰਨ ਵਿੱਚ ਉਨਾਂ ਤੱਕ ਇਸ ਦੇ ਦੁਸ਼ਪ੍ਰਭਾਵਾਂ ਦੀ ਜਾਣਕਾਰੀ ਪਹੁੰਚਾਈ ਜਾਵੇ। ਇਸ ਦੌਰਾਨ ਪੀ.ਐਲ.ਵੀ. ਪਵਨ ਕੁਮਾਰ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here