ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਕਰਵਾਏ ਪੋਸਟਰ ਬਣਾਉਣ ਸਬੰਧੀ ਮੁਕਾਬਲੇ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨੌਜਵਾਨ ਵਰਗ ਨੂੰ ਸਮਾਜ ਸੇਵਾ ਲਈ ਉਤਸਾਹਿਤ ਕਰਨ, ਮਨੁੱਖ ਕਦਰਾਂ ਕੀਮਤਾਂ ਅਤੇ ਨਸ਼ਿਆ ਦੀ ਅਲਾਮਤ ਤੋਂ ਦੂਰ ਰਹਿਣ, ਏਡਸ ਸਬੰਧੀ ਜਾਗਰੂਕਤਾ ਅਤੇ ਖੂਨਦਾਨ ਮਹਾਦਾਨ ਸਬੰਧੀ ਪੋਲੀਟੈਕਨਿਕ ਕਾਲਜ ਵਿਖੇ ਸਥਾਪਤ ਰੈਡ ਰੀਬਨ ਕਲੱਬ ਅਤੇ ਕੋਮੀ ਸੇਵਾ ਯੋਜਨਾ ਇਕਾਈ ਅਤੇ ਕਾਲਜ ਵਿਖੇ ਸਥਾਪਤ ਸੋਸ਼ਲ ਅਵੇਅਰਨੈਸ ਕਲੱਬ ਵਲੋਂ ਇਕ ਸੈਮੀਨਾਰ ਅਤੇ ਪੋਸਟਰ ਬਣਾਉਣ ਸਬੰਧੀ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਰਚਨਾ ਕੋਰ ਨੇ ਸੰਬੋਧਨ ਕਰਦਿਆ ਕਿਹਾ ਕਿ ਨੋਜਵਾਨ ਵਰਗ ਦੇਸ਼ ਦਾ ਭਵਿੱਖ ਹੁੰਦਾ ਹੈ ਅਤੇ ਚੰਗੇ ਭਵਿੱਖ ਲਈ ਨੋਜਵਾਨਾ ਦਾ ਸਿਹਤਮੰਦ ਹੋਣਾ ਬਹੁਤ ਜਰੂਰੀ ਹੈ ਤਾਂ ਕਿ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।

Advertisements

ਉਹਨਾਂ ਨੇ ਕਿਹਾ ਕਿ ਨੋਜਵਾਨ ਵਰਗ ਨੂੰ ਨਸ਼ਿਆ ਵਰਗੀ ਅਲਾਮਤ ਨੂੰ ਦੂਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਪੋਸਟਰ ਬਣਾਉਣ ਸਬੰਧੀ ਮੁਕਾਬਲਿਆ ਵਿੱਚ ਸੰਦੀਪ ਕੋਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਨਪ੍ਰੀਤ ਕੋਰ ਨੇ ਸਿਹਮੰਦ ਪੰਜਾਬ ਦੀ ਸਿਰਜਨਾ ਲਈ ਵਿਸ਼ੇ ਤੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹਨਾਂ ਤੋਂ ਇਲਾਵਾ ਹਰਪ੍ਰੀਤ ਕੋਰ, ਮਨਦੀਪ ਸਿੰਘ, ਇੰਦਰਜੀਤ ਕੋਰ ਅਤੇ ਸੰਦੀਪ ਵਲੋਂ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਤੇ ਕਲੱਬ ਦੇ ਕਨਵੀਨਰ ਬਹਾਦਰ ਸਿੰਘ ਸੁਨੇਤ, ਮੈਂਬਰ ਪੰਕਜ ਚਾਵਲਾ, ਜਸਵੰਤ ਕੋਰ, ਅਵਤਾਰ ਚੰਦ ਅਤੇ ਕਿਸ਼ਨਪਾਲ ਹਾਜਰ ਸਨ। ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫੀਕੇਟ ਦੇਕੇ ਸਨਮਾਨਿਤ ਕੀਤਾ ਗਿਆ। ਬਹਾਦਰ ਸਿੰਘ ਸੁਨੇਤ ਨੇ ਵਿਦਿਆਰਥੀਆਂ ਨੂੰ ਸਮਾਜ ਸੇਵੀ ਕਾਰਜਾ ਲਈ ਉਤਸਾਹਿਤ ਕਰਨ ਹਿਤ ਯੁਵਕ ਸੇਵਾਵਾਂ ਵਿਭਾਗ, ਜਿਲਾ ਸਿਹਤ ਵਿਭਾਗ ਅਤੇ ਜਿਲਾ ਪੁਲਿਸ ਦਾ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿਤੀ।

LEAVE A REPLY

Please enter your comment!
Please enter your name here