ਸਰਬਸਮੰਤੀ ਨਾਲ ਹੋਈ ਡਬਲਯੂ.ਡੀ.ਟੀ.  ਠੇਕਾ ਮੁਲਾਜਮ ਯੂਨੀਅਨ ਦੀ ਚੋਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਭੁਮੀ ਅਤੇ ਜਲ ਸੰਭਾਲ ਵਿਭਾਗ, ਹੁਸ਼ਿਆਰਪੁਰ ਵਿੱਚ ਠੇਕੇ ਤੇ ਕੰਮ ਕਰਦੇ ਵਾਟਰਸ਼ੈਡ ਵਿਕਾਸ ਟੀਮ ਮੈਂਬਰਾਂ ਦੀ ਸ਼ਹੀਦ ਉਧਮ ਸਿੰਘ ਪਾਰਕ, ਨੇੜੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਇਕ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡਬਲਯੂ.ਡੀ.ਟੀ.  ਠੇਕਾ ਮੁਲਾਜਮ ਯੂਨੀਅਨ ਬਣਾਉਣ ਦਾ ਸਰਬਸਮੰਤੀ ਨਾਲ ਫੈਸਲਾ ਕਰਕੇ ਚੋਣ ਕੀਤੀ ਗਈ। ਜਿਸ ਵਿੱਚ ਰਮਨ ਨੂੰ ਪ੍ਰਧਾਨ, ਜਸਪਿੰਦਰਪਾਲ ਸਿੰਘ ਨੂੰ ਉਪ ਪ੍ਰਧਾਨ, ਰਜਨੀਸ਼ ਚੰਦਰ ਨੂੰ ਜਰਨਲ ਸਕੱਤਰ, ਵਿਕਾਸ ਨਾਹਰ ਨੂੰ ਕੈਸ਼ੀਅਰ, ਮਿਸ ਗੁਲਸ਼ਨ ਨੂੰ ਚੇਅਰਪਰਸਨ ਅਤੇ ਸਵਰਨ ਦਾਸ, ਭਾਵਨਾ ਦੇਵੀ, ਸੰਦੀਪ ਪਾਲ, ਅਨੂਪ ਭਾਰਦਵਾਜ ਅਤੇ ਪ੍ਰਦੀਪ ਕੁਮਾਰ ਆਦਿ ਨੂੰ ਮੈਂਬਰ ਵਜੋ ਚੁਣਿਆ ਗਿਆ।

Advertisements

ਇਸ ਮੌਕੇ ਸਰਬਸਮੰਤੀ ਨਾਲ ਨਰੇਸ਼ ਗੁਪਤਾ, ਮੰਡਲ ਭੂਮੀ ਰੱਖਿਆ ਅਫਸ਼ਰ ਹੁਸ਼ਿਆਰਪੁਰ ਦੇ ਉਸ ਫੈਸਲੇ ਦੀ ਸਖਤ ਨਖੇਧੀ ਕੀਤੀ ਗਈ ਜਿਸ ਨਾਲ ਬੇਲੌੜਾ ਬਹਾਨਾ ਲਗਾ ਕੇ ਡਬਲਯੂ.ਡੀ.ਟੀ. ਦੇ ਕਾਰਜਕਾਲ ਵਿੱਚ ਵਾਧਾ ਨਹੀਂ ਕੀਤਾ ਗਿਆ। ਇਸ ਦੌਰਾਣ ਗੁਪਤਾ ਦੀ ਇਸ ਸਬੰਧੀ ਵੀ ਨਿਖੇਧੀ ਕੀਤੀ ਗਈ ਕਿ ਉਹ ਇਸ ਮਾਮਲੇ ਵਿਚ ਉਚ ਅਧਿਕਾਰੀਆਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਨਾਲ ਹੀ ਪੁਰਜ਼ੋਰ ਅਪੀਲ ਕੀਤੀ ਗਈ ਕਿ ਗੁਪਤਾ ਉਚ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਤੋ ਗੁਰੇਜ਼ ਕਰਨ ਅਤੇ ਉਹਨਾਂ ਦੇ ਕਾਰਜਕਾਲ ਵਿਚ ਬਿਨਾ ਕਿਸੇ ਦੇਰੀ ਵਾਧਾ ਕਰਨ। ਉਹਨਾਂ ਇਹ ਵੀ ਸ਼ਪਸ਼ਟ ਕੀਤਾ ਕਿ ਜੇਕਰ ਉਹਨਾਂ ਦੇ ਕਾਰਜਕਾਲ ਵਿਚ ਵਾਧਾ ਨਾ ਕੀਤਾ ਗਿਆ ਤਾਂ ਯੂਨੀਅਨ ਇਸਦਾ ਸਖਤ ਨੋਟਿਸ ਲਵੇਗੀ ਅਤੇ ਸਘਰੰਸ਼ ਦੀ ਰਾਹ ਤੇ ਚਲਣ ਲਈ ਮਜ਼ਬੂਰ ਹੋਵੇਗੀ ਜਿਸਦੀ ਸਾਰੀ ਜਿਮੇਵਾਰੀ ਨਰੇਸ਼ ਗੁਪਤਾ ਮੰਡਲ ਭੂਮੀ ਰੱਖਿਆ ਅਫਸਰ, ਹੁਸ਼ਿਆਰਪੁਰ ਦੀ ਹੋਵੇਗੀ। 

LEAVE A REPLY

Please enter your comment!
Please enter your name here