ਸਿਹਤ ਵਿਭਾਗ ਦਾ ਪੱਪੂ ਸਵੀਟ ਸ਼ਾਪ ਤੇ ਛਾਪਾ, 12 ਕਵਿੰਟਲ ਖੋਏ ਦਾ ਸੈਂਪਲ ਫੇਲ ਆਉਣ ਤੇ ਕੀਤਾ ਨਸ਼ਟ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਫੂਡ ਕਮਿਸ਼ਨਰ ਪੰਜਾਬ ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਰ ਡਿਪਟੀ ਕਮਿਸ਼ਨ ਈਸ਼ਾ ਕਾਲੀਆਂ  ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਰੇਨੂੰ ਸੂਦ ਵੱਲੋ ਗਠਤ ਕੀਤੀ ਟੀਮ ਦੇ ਇਨੰਚਾਰਜ ਜਿਲਾਂ ਸਿਹਤ ਅਫਸਰ ਡਾ ਸੇਵਾ ਸਿੰਘ ਤੇ ਡੇਅਰੀ ਵਿਕਾਸ ਦੇ ਡਾਇਰੈਕਟਰ ਦਵਿੰਦਰ ਸਿੰਘ ਵੱਲੋ ਸਾਝੀ 30 ਅਕਤੂਬਰ ਰੇਡ ਮਾਰਨ ਉਪਰੰਤ ਦਸੂਹੇ ਦੇ ਪ੍ਰੀਤਮ  ਆਲੂ ਕੋਲਡ ਸਟੋਰ ਵਿੱਚੋ ਲੱਘ ਭੱਗ 1200 ਕਿਲੋ (12 ਕਵਿੰਟਲ) ਖੋਆ ਫੜ ਕੇ ਸ਼ੱਕ ਦੇ ਅਧਾਰ ਤੇ ਸੀਲ ਕਰ ਦਿੱਤਾ ਗਿਆ ਸੀ।  ਹੁਣ ਇਸ ਦੀ ਰਿਪੋਟ ਸਬ ਸਟੈਡਰਡ ਆਉਣ ਤੇ ਇਸ ਨੂੰ ਅੱਜ ਨਸ਼ਟ ਕਰਵਾ ਦਿੱਤਾ ਗਿਆ। ਇਸ ਮੋਕੇ ਡਾ. ਸੇਵਾ ਸਿੰਘ ਨੇ ਕਿਹਾ ਕਿ ਫੂਡ ਸੇਫਟੀ ਐਕਟ ਤਹਿਤ ਇਸ ਤੇ ਅਗਲੇਰੀ ਕਰਵਾਈ ਕੀਤੀ ਜਾਵੇਗੀ । ਉਹਨਾਂ ਇਹ ਵੀ ਕਿਹਾ ਕਿ ਇੰਨੀ ਵੱਡੀ ਮਾਤਰ ਵਿੱਚ ਖੋਆ ਆਲੂਆ ਦੇ ਸਟੋਰ ਵਿੱਚ ਰੱਖਣਾ ਸ਼ੱਕ ਦੇ ਆਧਰ ਸੀ ਇਸ ਨੂੰ ਸੀਲ ਕਰ ਦਿੱਤਾ  ਗਿਆ ਸੀ।

Advertisements

ਸਿਹਤ ਵਿਭਾਗ ਤੇ ਡੇਅਰੀ ਵਿਕਾਸ ਵਿਭਾਗ ਦਾ ਇਹ ਫਰਜ ਬਣਦਾ ਕਿ ਉਹ ਲੋਕਾਂ ਨੂੰ ਵਧੀਆਂ ਖਾਦ ਪਦਾਰਥ ਮੁਹੀਆਂ ਕਰਵਾਉਣ । ਇਸ ਮੋਕੇ ਉਹਨਾਂ ਮਿਲਵਾਟ ਖੋਰਾ ਨੂੰ ਤਾੜਨਾ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ । ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰਾਂ ਛਾਪੇਮਾਰੀ ਜਾਰੀ ਰਹੇਗੀ। ਉਹਨਾਂ ਦੁਕਾਨਦਾਰਾ ਨੂੰ ਕਿਹਾ ਕਿ ਜੇਕਰ ਇਸ ਤਰਾਂ ਮਿਠਾਈਆਂ ਜਾ ਕੋਈ ਵੀ ਖਾਦ ਪਦਾਰਥ ਸਾਫ ਸੁਥਰੇ ਕੋਡਲ ਚੈਬਰ ਵਿੱਚ ਸਟੋਰ ਕੀਤਾ ਜਾਵੇ ।

ਉਹਨਾਂ ਜਿਲੇ ਦੇ ਦੁਕਾਨਦਾਰਾ ਨੂੰ ਕਿਹਾ ਕਿ ਜਿਨਾਂ ਨੇ ਅਜੇ ਤੱਕ ਫੂਡ ਸੇਫਟੀ ਐਕਟ ਤਹਿਤ ਲਾਈਸੈਸ ਨਹੀ ਬਣਾਵਾਏ ਉਹ ਜਲਦੀ ਆਪਣੇ ਲਾਈਸੈਸ ਬਣਵਾ ਲੈਣ । ਉਹਨਾਂ ਇਹ ਕਿਹਾ ਕਿ ਪ੍ਰੋਸੈਸ ਮਿਲਕ ਹੀ ਵਰਤਣ ਖੁੱਲਾ ਦੁੱਧ ਨਾ ਵਰਤਣ ਤੇ ਦੁਕਾਨਦਾਰ ਨੂੰਵੀ ਹਦਾਇਤ ਕੀਤੀ ਕਿ ਉਹ ਪ੍ਰੋਸੈਸ ਮਿਲਕ ਜਾਂ ਵਧੀਆਂ ਮਿਆਰੀ ਭਰੋਸੋਯੋਗ ਦੁੱਧ ਲੈ ਕੇ ਵਰਤੋ ਕਰਨ। ਇਸ ਮੋਕੇ ਡਾ. ਸੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾ ਵਿੱਚ ਮਿਲਵਟਖੋਰਾ ਤੇ ਵੱਡੀ ਕਰਵਾਈ ਕੀਤੀ ਗਈ ਤੇ ਬਹੁਤ ਸਾਰੇ ਮਿਲਕ ਪ੍ਰਡਾਕਟ ਨਸ਼ਟ ਵੀ ਕਰਵਾਏ ਗਏ ਹਨ।

ਇਸ ਮੋਕੇ ਡੇਆਰੀ ਵਿਕਾਸ ਅਫਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਤਰਾਂ ਦੇ ਕੋਲਡ ਚੈਬਰ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋ ਕਈ ਸਕੀਮਾ ਚਾਲੂ ਕੀਤੀਆ ਗਈਆ ਹਨ।  ਉਹਨਾਂ ਤੇ ਦੁਕਾਨਦਾਰਾ ਨੂੰ ਸਰਕਾਰ ਵੱਲੋ  ਵੱਡੀ ਪੱਧਰ ਤੇ ਸਬ ਸਿਟੀ  ਦਿੱਤੀ ਜਾਦੀ ਹੈ, ਕੋਈ ਵੀ ਜਿਲੇ ਦਾ ਦੁਕਾਨਦਾਰ ਡੇਆਰੀ ਵਿਕਾਸ, ਵਿਭਾਗ ਨਾਲ ਸਪੰਰਕ ਕਰ ਸਕਦਾ ਹੈ । ਉਹਨਾ ਦੇ ਨਾਲ ਫੂਡ ਅਫਸਰ ਰਮਨ ਵਿਰਦੀ ਮਾਸ ਮੀਡੀਆ ਵਿੰਗ ਤੋਂ ਗੁਰਵਿੰਦਰ ਸਿੰਘ, ਨਰੇਸ਼ ਕੁਮਾਰ,  ਰਾਮ ਲੁਭਾਇਆ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here