ਸਿਹਤ ਵਿਭਾਗ ਨੇ ਕੀਤੀ ਛਾਪੇ ਮਾਰੀ, ਖਾਦ ਚੀਜਾਂ ਦੇ ਸੈਂਪਲ ਲਏ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋ ਲਗਾਤਾਰ ਮਿਲਾਵਟ ਖੋਰਾ ਤੇ ਨਕੇਲ ਕੱਸੀ ਜਾ ਰਹੀ, ਇਸ ਸਬੰਧ ਵਿੱਚ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਨੇ ਦੱਸਿਆ ਕਿ ਫੂਡ ਕਮਿਸ਼ਨਰ ਪੰਜਾਬ ਕਾਹਨ ਸਿੰਘ ਪੰਨੂੰ ਵੱਲੋ ਲਗਤਾਰ ਪੰਜਾਬ ਦੇ ਲੋਕਾਂ ਨੂੰ ਵਧੀਆ ਫੂਡ ਮੁਹੀਆ ਕਰਵਾਉਣਾ, ਸਿਹਤ ਵਿਭਾਗ ਦਾ ਜਿੰਮੇਵਾਰੀ ਹੈ । ਇਸ ਸਬੰਧ ਵਿੱਚ ਹੁਸ਼ਿਆਰਪੁਰ ਦੇ ਕਸਬਾ ਗੜਸ਼ੰਕਰ, ਸੈਲਾ, ਵਿੱਚ ਵੱਡੀ ਪੱਧਰ ਤੇ ਛਾਪੇ ਮਾਰੀ ਕਰਕੇ 12 ਸੈਂਪਲ ਲਏ ਗਏ ।

Advertisements

ਜਿਨਾਂ ਵਿੱਚ 4 ਦੁੱਧ, 1 ਮਿਠਾਈ, 1 ਦੇਸੀ ਘਿਉ, 1 ਪਨੀਰ, 1 ਸਰਸੋ ਦਾ ਤੇਲ , ਕੋਲਡ ਡਰਿੰਕ 1 ਮਸਾਲਾਂ, 1 ਟਮੈਟੋ ਕੈਚਅਪ ਅਤੇ 1 ਇਮਲੀ ਆਦਿ ਦੇ ਸੈਪਲ ਲੈ ਕੇ ਲੈਬਰਟੋਰੀ ਵਿੱਚ ਭੇਜ ਦਿੱਤੇ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ । ਇਸ ਮੋਕੇ ਉਹਨਾਂ ਦੁਕਾਨਦਾਰਾਂ ਨੂੰ ਸਾਫ ਸਫਾਈ ਰੱਖਣ ਅਤੇ ਮਿਆਰੀ ਵਸਤਾਂ ਵੇਚਣ ਦੀ ਹਦਾਇਤਾਂ ਕੀਤੀਆਂ । ਇਸ ਮੋਕੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਮਿਲਵਟ ਖੋਰਾ ਨੂੰ ਚਿਤਾਵਨੀ ਦਿੱਤੀ, ਤੇ  ਮਿਲਵਾਟ ਖੋਰੀ ਨੂੰ ਨੱਥ ਪਾਉਣ  ਲਈ ਲੋਕਾਂ ਨੂੰ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਲਈ  ਅਪੀਲ ਕੀਤੀ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਦੀ ਵਧੀਆ ਕਾਰਗੁਜਾਰੀ ਪੇਸ਼ ਕੀਤੀ ਜਾਵੇ । ਇਸ ਮੋਕੇ ਟੀਮ ਵਿੱਚ ਫੂਡ ਅਫਸਰ ਰਮਨ ਵਿਰਦੀ, ਅਸ਼ੋਕ ਕੁਮਾਰ, ਨਰੇਸ਼ ਕੁਮਾਰ ਤੇ ਰਾਮ ਲੁਭਾਇਆ ਵੀ ਮੌਜੂਦ ਸਨ । 

LEAVE A REPLY

Please enter your comment!
Please enter your name here