ਸਿਹਤ ਵਿਭਾਗ ਨੇ ਖਾਣ ਪੀਣ ਵਾਲੀਆਂ ਵਸਤਾਂ ਦੇ ਭਰੇ 12 ਸੈਂਪਲ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋ ਲਗਾਤਾਰ ਮਿਲਾਵਟ ਖੋਰਾ ਤੇ ਨਕੇਲ ਕੱਸੀ ਜਾ ਰਹੀ, ਇਸ ਸਬੰਧ ਵਿਚ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਦੱਸਿਆ ਕਿ ਫੂਡ ਕਮਿਸ਼ਨਰ ਪੰਜਾਬ ਕਾਹਨ ਸਿੰਘ ਪੰਨੂੰ  ਵੱਲੋਂ ਲਗਤਾਰ ਪੰਜਾਬ ਦੇ ਲੋਕਾਂ ਨੂੰ ਵਧੀਆ ਫੂਡ ਮੁਹੱਇਆ ਕਰਵਾਉਣਾ,  ਸਿਹਤ ਵਿਭਾਗ ਦਾ ਜਿੰਮੇਵਾਰੀ ਹੈ । ਇਸ ਸਬੰਧ ਵਿੱਚ ਹੁਸ਼ਿਆਰਪੁਰ ਦੇ ਕਸਬਾ ਦਸੂਹਾਂ, ਗੜਦੀਵਾਲਾ, ਹਰਿਆਣਾ, ਵਿੱਚ ਵੱਡੀ ਪੱਧਰ ਤੇ ਅੱਜ ਸਵੇਰੇ ਛਾਪੇ ਮਾਰੀ ਕਰਕੇ 12 ਸੈਂਪਲ ਲਏ ਗਏ ।

Advertisements

ਜਿਹਨਾਂ ਵਿੱਚ 2 ਦੁੱਧ, 3 ਮਿਠਾਇਆ, 1 ਕੁਕਿੰਗ ਮੀਡੀਅਮ, ਨਮਕੀਨ, ਪਾਨ ਮਸਾਲਾ 1 ਖਜੂਰਾ, 1  ਪਨੀਰ, ਦਾਲ ਅਤੇ ਗੁੜ ਦੇ ਸੈਂਪਲ ਲੈ ਕੇ ਲੈਬੋਰਟਰੀ ਵਿੱਚ ਭੇਜ ਦਿੱਤੇ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ । ਇਸ ਮੋਕੇ ਉਹਨਾਂ ਦੁਕਾਨਦਾਰਾ ਨੂੰ ਸਾਫ ਸਫਾਈ ਰੱਖਣ ਅਤੇ ਮਿਆਰੀ ਵਸਤਾਂ ਵੇਚਣ ਦੀ ਹਦਾਇਤਾ ਕੀਤੀਆਂ ।

ਇਸ ਮੋਕੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਮਿਲਵਟ ਖੋਰਾ ਨੂੰ ਚੇਤਾਵਨੀ ਦਿੱਤੀ , ਤੇ ਮਿਲਵਾਟ ਖੋਰੀ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਲਈ  ਅਪੀਲ ਕੀਤੀ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਦੀ ਵਧੀਆ ਕਾਰਗੁਜਾਰੀ ਪੇਸ਼ ਕੀਤੀ ਜਾਵੇ। ਇਸ ਮੋਕੇ ਟੀਮ ਵਿੱਚ ਫੂਡ ਅਫਸਰ ਰਮਨ ਵਿਰਦੀ, ਮਾਸ ਮੀਡੀਆਂ ਵਿੰਗ ਤੋਂ ਗੁਰਵਿੰਦਰ ਸ਼ਾਨੇ, ਅਸ਼ੋਕ ਕੁਮਾਰ, ਨਰੇਸ਼ ਕੁਮਾਰ  ਤੇ ਰਾਮ ਲੁਭਾਇਆ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here