ਹਰਦੇਵ ਸਿੰਘ ਨੂੰ ਬੀ.ਸੀ.ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਜਗਵਿੰਦਰ ਸਿੰਘ ਰਾਮਗੜ, ਜਿਲਾ ਪ੍ਰਧਾਨ ਲੋਕ ਇਨਸਾਫ ਪਾਰਟੀ, ਨੇ ਕਿਹਾ ਹੈ ਕਿ ਸ.ਹਰਦੇਵ ਸਿੰਘ ਕੌਂਸਲ ਜੀ ਨੂੰ ਬੀ.ਸੀ.ਵਿੰਗ ਦਾ ਪ੍ਰਧਾਨ ਬਣਾ ਕੇ ਪਾਰਟੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਹੁਸ਼ਿਆਰਪੁਰ ਦਾ ਬਹੁਤ ਮਾਣ ਕੀਤਾ ਹੈ।

Advertisements

ਪਾਰਟੀ ਵਲੋਂ ਬਹੁਤ ਹੀ ਸੁਲਝੇ ਹੋਏ, ਇਮਾਨਦਾਰ ਅਤੇ ਮਿਹਨਤੀ ਸ. ਹਰਦੇਵ ਸਿੰਘ ਕੌਂਸਲ ਨੂੰ ਬੀ.ਸੀ.ਵਿਂਗ ਦਾ ਪ੍ਰਧਾਨ ਬਣਾਉਣ ਤੇ ਪੰਜਾਬ ਵਿਚ ਬੀ.ਸੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਜਾਗ ਉੱਠੀ ਹੈ। ਸ. ਹਰਦੇਵ ਸਿੰਘ ਕੌਂਸਲ ਪਿੱਛਲੇ ਕਈ ਸਾਲਾਂ ਤੋਂ ਰਾਜਨੀਤੀਕ, ਸਮਾਜਿਕ, ਅਤੇ ਧਾਰਮਿਕ ਜਥੇਬੰਦੀਆਂ ਨਾਲ ਜੁੜੇ ਰਹੇ ਹਨ ਅਤੇ ਉਹਨਾਂ ਦੇ ਅਨੁਭਵ ਦਾ ਫਾਇਦਾ ਪਾਰਟੀ ਨੂੰ ਜਰੂਰ ਹੋਵੇਗਾ।

ਜਗਵਿੰਦਰ ਸਿੰਘ ਰਾਮਗੜ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਜੋ ਜਿੰਮੇਵਾਰੀ ਹਰਦੇਵ ਸਿੰਘ ਕੌਂਸਲ ਨੂੰ ਦਿਤੀ ਹੈ, ਉਹ ਇਸ ਨੂੰ ਪੂਰੀ ਤਨਦੇਹੀ, ਅਤੇ ਵਫ਼ਾਦਾਰੀ ਨਾਲ ਨਿਭਾਉਣਗੇ। ਇਸ ਮੌਕੇ ਉਹਨਾਂ ਨੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੀ ਦੇ ਸ਼ਲਾਂਘਾ ਕਰਦੇ ਹੋਏ ਕਿਹਾ ਹੈ ਕੇ ਪਾਰਟੀ ਦੇ ਜਥੇਬੰਦਕ ਢਾਂਚਾ ਐਲਾਨਣ ਨਾਲ ਪਾਰਟੀ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਮਜਬੂਤੀ ਮਿਲੇਗੀ।

LEAVE A REPLY

Please enter your comment!
Please enter your name here