ਹਲਵਾਇਆ ਦੀਆਂ ਦੁਕਾਨਾਂ ਤੇ ਸਿਹਤ ਵਿਭਾਗ ਨੇ ਭਰੇ 11 ਸੈਂਪਲ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਹੁਸ਼ਿਆਰਪੁਰ ਸ਼ਹਿਰ ਦੀਆਂ ਨਾਮੀ ਦੁਕਾਨਾਂ ਤੇ ਫੂਡ ਸੈਪਲਿੰਗ ਦੀ ਟੀਮ ਵੱਲੋ ਛਾਪੇਮਾਰੀ ਕੀਤੀ ਗਈ । ਜਿਸ ਵਿੱਚ ਫੂਡ ਸੈਪਲਿੰਗ ਦੀ ਟੀਮ ਨੇ ਸ਼ਹਿਰ ਦੇ ਹਲਵਾਇਆਂ ਦੀਆਂ ਦੁਕਾਨਾਂ ਦੇ 11 ਸੈਂਪਲ ਲਏ । ਇਸ ਮੋਕੇ ਡਾ. ਸੇਵਾ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫੂਡ ਕਮਿਸ਼ਨਰ ਪੰਜਾਬ ਕਾਹਨ ਸਿੰਘ ਪਨੂੰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਇਹ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ।

Advertisements

ਉਹਨਾਂ ਦੱਸਿਆ ਕਿ ਜਿਵੇਂ ਤਿਉਹਾਰ ਨੇੜੇ ਆ ਰਹੇ ਹਨ ਤੇ ਮਿਲਵਾਟ ਖੋਰਾਂ ਵੱਲੋਂ ਵੀ ਆਪਣੀ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆ ਹਨ ਪਰ ਸਿਹਤ ਵਿਭਾਗ ਦੀਆਂ ਟੀਮਾਂ ਵੀ ਪੂਰੀ ਤਿਆਰੀ ਵਿੱਚ ਹਨ ਉਹਨਾਂ ਸ਼ਹਿਰ ਦੇ ਹਲਵਾਈਆਂ ਬੇਕਰੀਆਂ ਵਾਲੇ ਨੂੰ ਸਖਤ ਹਦਾਇਤ ਕੀਤੀ ਕਿ ਮਿਲਾਵਟ ਖੋਰਾ ਦੇ ਝਾਸੇ ਵਿੱਚ ਆ ਕੇ ਕਿਤੇ ਲੋਕਾਂ ਸਿਹਤ ਖਿਲਵਾੜ ਨਾ ਕਰਨ । ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਪਿਛਲੇ ਛੇ ਮਹੀਨੇ ਤੇ ਲਗਾਤਾਰ ਪਨੀਰ ਦੁੱਧ ਖੋਆਂ ਆਦਿ ਦੇ ਲਗਾਤਾਰ ਸੈਪਲ ਲਏ ਜਾ ਰਹੇ ਹਨ , ਤਾਂ ਜੋ ਲੋਕਾਂ ਨੂੰ ਮਿਆਰੀ ਤੇ ਵਧੀਆਂ ਖਾਦ ਪਦਾਰਥ ਮੁਹਾਇਆਂ ਕਰਵਾਏ ਜਾਣ ।

ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ 24 ਘੰਟੇ ਮਿਲਾਵਟ ਖੋਰਾ ਦਾ ਧਿਆਨ ਰੱਖ ਰਿਹਾ ਹੈ ਪਰ ਜਿਲੇ ਦੇ ਲੋਕਾਂ ਦਾ ਫਰਜ ਬਣਦਾ ਹੈ ਕਿ ਉਹ ਮਿਠਾਇਆਂ ਅਤੇ ਹੋਰ ਖਾਣ ਪੀਣ ਵਾਲੀਆਂ ਚੀਜਾਂ ਨੂੰ ਚੰਗੀ ਤਰਾ ਦੇਖ ਪਰਖ ਕੇ ਖਰੀਦਣ ਤੇ ਪ੍ਰੋਸਿਸ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆ ਮਿਠਾਇਆਂ ਹੀ ਖਰੀਦਣ । ਇਸ ਮੋਕੇ ਟੀਮ ਵਿੱਚ ਫੂਡ ਅਫਸਰ ਰਮਨ ਵਿਰਦੀ , ਮਾਸ ਮੀਡੀਆਂ ਵਿੰਗ ਤੋਂ ਗੁਰਵਿੰਦਰ ਸ਼ਾਨੇ , ਅਸ਼ੋਕ ਕੁਮਾਰ,  ਨਰੇਸ਼ ਕੁਮਾਰ  ਤੇ ਰਾਮ ਲੁਭਾਇਆ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here