ਹਲਵਾਈ, ਕਰਿਆਨੇ, ਰੇਹੜੀਆਂ, ਹੋਟਲ ਅਤੇ ਢਾਬੇ ਵਾਲਿਆਂ ਦੀ ਟ੍ਰੇਨਿੰਗ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫੂਡ ਸੇਫਟੀ ਅਤੇ ਸੈਟਡੈਰਡ ਅਥਾਰਟੀ ਆਫ ਇੰਡੀਆਂ ਐਕਟ ਅਨੁਸਾਰ ਖਾਣ ਪੀਣ ਦੀਆਂ ਵਸ਼ਤੂਆਂ ਦਾ ਵਿਉਪਾਰ ਕਰਨ, ਸਟੋਰ ਕਰਨ  ਅਤੇ ਸਾਂਭ ਸੰਭਾਲ ਕਰਨ ਵਾਲਿਆ ਲਈ ਰਜਿਸਟਰ ਅਤੇ ਲਾਈਸੈਸ ਲੈਣਾ ਜਰੂਰੀ ਹੈ । ਇਸ ਦੇ ਨਾਲ ਹੀ ਇਹਨਾ ਦਾ ਹੁਨਰਮੰਦ ਕਰਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਿਆਨਾਂ ਰੇਹੜੀਆਂ, ਹੋਟਲ, ਢਾਬਾ, ਹਲਵਾਈਆਂ ਆਦਿ  ਲਈ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਦੇ ਸਬੰਧ ਵਿੱਚ ਦਫਤਰ ਸਿਵਲ ਸਰਜਨ ਦੇ ਸਿਖਲਾਈ ਕੇਦਰ ਵਿਖੇ ਸ਼ਹਿਰ ਦੇ 50 ਦੇ ਕਰੀਬ ਖਾਣ-ਪੀਣ ਵਾਲੀ ਵਸਤੂਆਂ ਦੀ ਵਿਉਪਾਰ ਕਰਨ ਵਾਲੇ ਨੁਮਾਇਦਿਆ ਦੀ ਵਿਸ਼ੇਸ ਮੀਟਿੰਗ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ।

Advertisements

ਇਸ ਮੀਟਿੰਗ ਵਿੱਚ ਫੂਡ ਸੇਫਟੀ ਕਮਿਸ਼ਨਰ ਪੰਜਾਬ ਵੱਲੋ ਮੰਨਜੂਰ ਟ੍ਰੇਨਿੰਗ ਕੋਆਰਡੀਨੇਟਰ ਅੰਬਕਾੰ ਕਾਰਡ ਦੇ ਟ੍ਰੇਨੇਰਾਂ ਵੱਲੋ ਸ਼ਿਰਕਤ ਕਰਕੇ ਹਾਜਰੀਨ ਨੂੰ ਇਸ ਸਿਖਲਾਈ ਪ੍ਰੋਗਰਾਮ ਬਾਰੇ ਦੱਸਿਆ । ਇਸ ਮੋਕੇ ਵਿਸ਼ਾਲ ਸਰਮਾਂ ਅਤੇ ਮੋਤੀ ਲਾਲ ਸ਼ਰਮਾਂ ਇਕ ਦਿਨਾਂ ਸਿਖਲਾਈ ਪ੍ਰੋਗਰਾਮ ਦੋਰਾਨ ਸਿਖਆਰਥੀ ਨੂੰ ਐਫ. ਐਸ. ਐਸ ਆਈ  ਐਕਟ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾਵੇਗੀ।  ਉਪਰੰਤ ਉਹਨਾਂ ਨੂੰ ਸਿਖਲਾਈ ਸਰਟੀਫਕੇਟ ਵੀ ਦਿੱਤਾ ਜਾਵੇਗਾ । ਇਸ ਐਕਟ ਅਨੁਸਾਰ ਸਾਰਿਆ ਨੂੰ ਖਾਣ-ਪੀਣ ਵਾਲੇ ਵਸਤੂਆਂ ਦਾ ਵਿਉਪਾਰ ਕਰਨ ਵਾਲੇ ਸਾਰੇ ਦੁਕਾਨਦਾਰਾਂ ਦੀ ਸਿਖਲਾਈ ਹੋਣਾ ਜਰੂਰੀ ਹੈ ਅਤੇ ਹਰੇਕ ਦੁਕਾਨਦਾਰ ਆਪਣੀ ਦੁਕਾਨ ਤੇ ਰਜਿਸਟ੍ਰੇਸ਼ਨ / ਲਾਈਸੈਸ ਸਿਖਲਾਈ ਸਰਟੀਫਕੇਟ ਵੀ ਡਿਸਪਲੇ ਕੀਤਾ ਜਾਵੇਗਾ । ਇਸ ਮੋਕੇ ਫੂਡ ਸੇਫਟੀ ਅਫਸਰ ਰਨਵ ਵਿਰਦੀ, ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ , ਮੀਡੀਆਂ ਵਿੰਗ ਤੋ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here