ਜ਼ਿਲੇ ਵਿੱਚ ਸ਼ਾਤੀਪੂਰਵਕ ਢੰਗ ਨਾਲ ਪਈਆਂ 51 ਫੀਸਦੀ ਵੋਟਾਂ 

logo latest

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ:ਮੁਕਤਾ ਵਾਲਿਆ।  ਹੁਸ਼ਿਆਰਪੁਰ ਜ਼ਿਲੇ ਵਿੱਚ ਜ਼ਿਲਾ ਪਰਿਸ਼ਦ ਦੇ 25 ਜ਼ੋਨਾਂ ਅਤੇ 10 ਬਲਾਕ ਸੰਮਤੀਆਂ ਦੇ 208 ਜ਼ੋਨਾਂ ਲਈ ਸ਼ਾਂਤੀਪੂਰਵਕ ਢੰਗ ਨਾਲ ਕਰੀਬ 51 ਫੀਸਦੀ ਵੋਟਾਂ ਪਈਆਂ। ਵੋਟ ਪ੍ਰਕ੍ਰਿਆ ਸਫ਼ਲਤਾਪੂਰਵਕ ਨੇਪਰੇ ਚੜਨ ‘ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਜਿੱਥੇ ਪੋਲਿੰਗ ਸਟਾਫ਼ ਦੀ ਹੌਸਲਾ ਹਫਜ਼ਾਈ ਕੀਤੀ ਹੈ,  ਆਮ ਜਨਤਾ ਅਤੇ ਮੀਡੀਆ ਦਾ ਵੀ ਧੰਨਵਾਦ ਪ੍ਰਗਟਾਇਆ ਗਿਆ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁਪਹਿਰ 12 ਵਜੇ ਤੱਕ 24.95 ਫੀਸਦੀ ਵੋਟਾਂ ਪਈਆਂ ਸਨ, ਜਦਕਿ 2 ਵਜੇ ਤੱਕ 37.34 ਫੀਸਦੀ ਵੋਟਾਂ ਪੋਲ ਹੋਈਆਂ ਸਨ। ਉਹਨਾਂ ਦੱਸਿਆ ਕਿ ਜ਼ਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਪਈਆਂ ਵੋਟਾਂ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਪੰਚਾਇਤ ਸੰਮਤੀਆਂ ਲਈ 211 ਜ਼ੋਨਾਂ ਦੀ ਚੋਣ ਹੋਣੀ ਸੀ, ਪਰ ਤਿੰਨ ਪੰਚਾਇਤ ਸੰਮਤੀਆਂ ਵਿਚੋਂ ਗੜਸ਼ੰਕਰ ਜ਼ੋਨ ਦੇ ਮਾਨਸੋਵਾਲਾ, ਟਾਂਡਾ ਦੇ ਘੋੜਾਵਾਹਾ ਅਤੇ ਤਲਵਾੜਾ ਦੇ ਬਰਿੰਗਲੀ ਜ਼ੋਨਾਂ ਵਿੱਚ ਸਰਬਸੰਮਤੀ ਨਾਲ ਚੋਣ ਹੋ ਗਈ ਹੈ, ਜਿਸ ਨਾਲ ਇਹ ਗਿਣਤੀ 208 ਰਹਿ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 10 ਸਟਰਾਂਗ ਰੂਮ ਬਣਾਏ ਗਏ ਹਨ, ਜਿਹਨਾਂ ਵਿੱਚ ਜੇ.ਆਰ.ਗੌਰਮਿੰਟ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ, ਸਰਕਾਰੀ ਕਾਲਜ ਹੁਸ਼ਿਆਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਾ, ਸਰਕਾਰੀ ਸੀਨਿਅਰ ਸੇਕੇਂਡਰੀ ਸਕੂਲ (ਲੜਕੇ) ਟਾਂਡਾ, ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਲੜਕੀਆਂ) ਦਸੂਹਾ, ਐਸ.ਪੀ.ਐਨ. ਕਾਲਜ ਮੁਕੇਰੀਆਂ, ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਹਾਜੀਪੁਰ, ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ (ਲੜਕੇ) ਤਲਵਾੜਾ ਸੈਕਟਰ-1, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਅਤੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜਸ਼ੰਕਰ ਸ਼ਾਮਲ ਹਨ। ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ 22 ਸਤੰਬਰ ਨੂੰ ਇਹਨਾਂ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਛੁੱਟੀ ਰਹੇਗੀ, ਜਦਕਿ ਸਕੂਲ/ਕਾਲਜ ਦਾ ਸਟਾਫ਼ ਆਮ ਦਿਨਾਂ ਵਾਂਗ ਹਾਜ਼ਰ ਰਹੇਗਾ।

ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ-1 ਵਿੱਚ ਕਰੀਬ 47.45 ਪ੍ਰਤੀਸ਼ਤ, ਹੁਸ਼ਿਆਰਪੁਰ-2 ਵਿੱਚ ਕਰੀਬ 48.86, ਭੂੰਗਾ ਵਿੱਚ ਕਰੀਬ 52, ਮੁਕੇਰੀਆਂ ਵਿੱਚ ਕਰੀਬ 51, ਹਾਜੀਪੁਰ ਵਿੱਚ ਕਰੀਬ 52.85, ਤਲਵਾੜਾ ਵਿੱਚ ਕਰੀਬ 40.55, ਮਾਹਿਲਪੁਰ ਵਿੱਚ ਕਰੀਬ 50.09,  ਗੜਸ਼ੰਕਰ ਵਿੱਚ ਕਰੀਬ 50, ਦਸੂਹਾ ਵਿੱਚ ਕਰੀਬ 54 ਅਤੇ ਟਾਂਡਾ ਬਲਾਕ ਵਿੱਚ ਕਰੀਬ 55 ਫੀਸਦੀ ਵੋਟਾਂ ਹੀ ਪੋਲ ਹੋਈਆਂ ਹਨ। 

LEAVE A REPLY

Please enter your comment!
Please enter your name here