9 ਮਹੀਨੇ ਤੋਂ 15 ਸਾਲ ਤੱਕ ਦੇ ਹਰ ਬੱਚੇ ਨੂੰ ਖਸਰਾ ਤੇ ਰੂਬੈਲਾ ਮੁਹਿੰਮ ਅਧੀਨ ਟੀਕਾਕਰਣ ਕੀਤਾ ਜਾਵੇਗਾ: ਬ੍ਰਹਮ ਮਹਿੰਦਰਾ

ਚੰਡੀਗੜ: ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਪਹਿਲੀ ਮਈ ਤੋਂ ਖਸਰਾ ਤੇ ਰੂਬੈਲਾ ਮੁਹਿੰਮ ਦੀ ਸ਼ੁਰੂਆਤ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਪੰਜਾਬ ਭਵਨ, ਚੰਡੀਗੜ• ਵਿੱਚ ਮੀਡੀਆ ਜਾਗਰੂਕਤਾ (ਸੇਂਸੀਟਾਈਜ਼ੇਸ਼ਨ) ਵਰਕਸ਼ਾਪ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਸ੍ਰੀ ਬ੍ਰਹਮ ਮਹਿੰਦਰਾ ਨੇ ਕੀਤੀ। ਇਸ ਦੌਰਾਨ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 75 ਲੱਖ ਬੱਚਿਆਂ ਦਾ ਟੀਕਾਕਰਨ ਕਰਨ ਦਾ ਉਦੇਸ਼ ਹੈ। ਇਸ ਵਿੱਚ ਸਾਰੇ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ।ਉਨ•ਾਂ ਇਹ ਵੀ ਦੱਸਿਆ ਕਿ ਚਾਹੇ ਕਿਸੇ ਬੱਚੇ ਦਾ ਪਹਿਲਾਂ ਵੀ ਖਸਰਾ/ਰੂਬੈਲਾ ਵਰਗੀਆਂ ਬਿਮਾਰੀਆਂ ਦਾ ਟੀਕਾਕਰਨ ਕੀਤਾ ਹੋਵੇ, ਉਸ ਬੱਚੇ ਦਾ ਇਸ ਮੁਹਿੰਮ ਅਧੀਨ ਟੀਕਾਕਰਣ ਕੀਤਾ ਜਾਵੇਗਾ।

Advertisements

ਸ੍ਰੀ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਨੂੰ 2020 ਤੱਕ ਖਸਰਾ-ਰੂਬੈਲਾ ਮੁਕਤ ਕੀਤਾ ਜਾਵੇਗਾ ਜਿਸ ਲਈ ਇਸ ਮੁਹਿੰਮ ਅਧੀਨ ਪੂਰੇ ਦੇਸ਼ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ ਤਾਂ ਜੋ ਖਸਰਾ ਜਾਂ ਰੂਬੇਲਾ ਦੇ ਵਿਸ਼ਾਣੂਆਂ ਤੋਂ ਸੁਰੱਖਿਅਤ ਕੀਤਾ ਜਾ ਸਕੇ।ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਹ ਟੀਕਾਕਰਨ ਫੇਜ਼-1 ਵਿੱਚ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਕਮਿਉਨਿਟੀ ਪੱਧਰ ਤੇ ਆਉਟਰੀਚ ਸੈਸ਼ਨ ਰਾਹੀਂ ਹੋਰ ਬੱਚਿਆਂ ਦਾ ਟੀਕਕਰਣ ਕਰਕੇ ਕਵਰ ਕੀਤਾ ਜਾਵੇਗਾ। 

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ 5200 ਟੀਕਾਕਰਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ 1733 ਸੁਪਰਵਾਈਜ਼ਰ ਦੀ ਡਿਉਟੀ ਲਗਾਈ ਜਾ ਚੁੱਕੀ ਹੈ। ਹਰੇਟ ਟੀਕਾਕਰਨ ਟੀਮ ਵਿੱਚ 3 ਮੈਂਬਰ ਅਤੇ ਇੱਕ ਵਲੰਟੀਅਰ ਸ਼ਾਮਿਲ ਹੈ। 5200 ਟੀਕਾਕਰਨ ਟੀਮਾਂ ਵਿੱਚ 19000 ਆਸ਼ਾ ਵਰਕਰ, 2500 ਆਂਗਣਵਾੜੀ ਵਰਕਰ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਨਾਲ 29131 ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸੇਂਸੀਟਾਈਜ਼ ਕੀਤਾ ਜਾ ਚੁੱਕਿਆ ਹੈ ਤਾਂ ਸੂਬੇ ਦਾ ਇਕ ਵੀ ਬੱਚਾ ਇਸ ਮੁਹਿੰਮ ਅਧੀਨ ਟੀਕਾਕਰਣ ਤੋਂ ਵਾਂਝਾ ਨਾ ਰਹਿ ਜਾਵੇ। 

ਪਹਿਲੀ ਮਈ ਤੋਂ ਸੂਬੇ ਵਿਚ ਹੋਵੇਗੀ ਮੁਹਿੰਮ ਦੀ ਸ਼ੁਰੂਆਤ

ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਐਮ.ਆਰ. ਮੁਹਿੰਮ ਦਾ ਮੁੱਖ ਉਦੇਸ਼ 100 ਫੀਸਦੀ ਬੱਚਿਆਂ ਦਾ ਟੀਕਾਕਰਨ ਕਰਨਾ ਹੈ ਅਤੇ ਖਸਰਾ ਤੇ ਰੂਬੈਲਾ ਕਾਰਣ ਹੋ ਰਹੀਆਂ ਮੌਤਾਂ ਤੇ ਅਪੰਗਤਾ ਨੂੰ ਕਾਬੂ ਕਰਨਾ ਹੈ। ਉਨ•ਾਂ ਦੱਸਿਆ ਕਿ ਸਕੂਲ ਪੱਧਰ ਦੀ ਮੁਹਿੰਮ ਵਿੱਚ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਇਵੇਟ, ਆਰਮੀ ਸਕੂਲ, ਡੇ ਕੇਅਰ ਸੈਂਟਰ ਦੇ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸੇ ਤਰ•ਾਂ ਸਕੂਲਾਂ ਤੋਂ ਬਾਹਰ ਬੱਚਿਆਂ ਦਾ ਵੀ ਟੀਕਾਕਰਨ ਕੀਤਾ ਜਾਵੇਗਾ। ਇਸ ਵਿੱਚ ਅਨਾਥ ਆਸ਼ਰਮ, ਬਲਾਇੰਡ ਸਕੂਲ, ਡੈਫ ਸਕੂਲ, ਜੁਵੈਨਾਈਲ ਹੋਮ, ਜੇਲ•ਾਂ ਵਿੱਚ ਬੰਦ ਬੱਚੇ ਅਤੇ ਹੋਰ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ, ਜਿਨ•ਾਂ ਦੀ ਉਮਰ 9 ਮਹੀਨੇ ਤੋਂ 15 ਸਾਲ ਤੱਕ ਹੈ। 

ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਐਮ.ਆਰ. ਟੀਕਾਕਰਨ ਪੂਰੀ ਤਰ•ਾਂ ਸੁਰੱਖਿਅਤ ਹੈ ਅਤੇ ਇਸਨੂੰ ਕੌਮਾਂਤਰੀ ਪੱਧਰ ‘ਤੇ ਐਮ.ਆਰ. ਟੀਕਾਕਰਨ ਮੁਹਿੰਮ ਦੇ ਨਾਲ-ਨਾਲ ਆਮ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਮੁਹਿੰਮ ਦੌਰਾਨ ਇਸਤੇਮਾਲ ਕੀਤੀ ਜਾਣ ਵਾਲੀ ਟੀਕੇ ਨੂੰ ਵਿਸ਼ਵ ਸਿਹਤ ਸੰਸਥਾ (ਡਬਲਿਉਐਚਓ) ਵਲੋਂ ਪ੍ਰਮਾਣਿਤ ਕੀਤਾ ਗਿਆ ਹੈ, ਜਿਸ ਨੂੰ ‘ਸੇਰਮ ਇੰਸਟੀਟਿਉਟ ਆਫ ਇੰਡੀਆ’ ਦੀ ਦੇਖ-ਰੇਖ ਵਿੱਚ ਤਿਆਰ ਕੀਤਾ ਗਿਆ ਹੈ। ਸੇਰਮ ਇੰਸਟੀਟਿਉਟ ਆਫ ਇੰਡਿਆ ਭਾਰਤ ਵਿੱਚ ਵੱਡੇ ਪੱਧਰ ਤੇ ਟੀਕਾਕਰਨ ਤਿਆਰ ਕਰਨ ਤੇ ਕੌਮਾਂਤਰੀ ਪੱਧਰ ਤੇ ਐਕਸਪੋਰਟ ਕਰਨ ਵਾਲੀ ਸੰਸਥਾ, ਜਿਸ ਨੂੰ ਅਮਰੀਕਾ ਤੇ ਯੂਰੋਪਿਅਨ ਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ। 

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਚਿਆਂ ਦੇ ਟੀਕਾਕਰਨ ਲਈ ਇਕ ਵਾਰ ਵਰਤੋਂ ਵਿਚ ਆਉਣ ਵਾਲੀਆਂ ਸਰਿੰਜਾਂ (ਆਟੋ ਡਿਸੇਬਲ ਸਰਿੰਜ) ਦਾ ਇਸਤੇਮਾਲ ਕੀਤਾ ਜਾਵੇਗਾ। ਇਹ ਸਰਿੰਜ ਨੂੰ ਇੱਕ ਵਾਰ ਇਸਤੇਮਾਲ ਕਰਨ ਤੋਂ ਬਾਅਦ ਦੋਬਾਰਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। 

ਸ੍ਰੀਮਤੀ ਅੰਜਲੀ ਭਾਵੜਾ ਨੇ ਦੱਸਿਆ ਕਿ ਖਸਰਾ (ਮੀਜ਼ਲਜ਼) ਇੱਕ ਇਨਫੈਕਸ਼ਨ ਦੀ ਬਿਮਾਰੀ ਹੈ, ਜੋ ਕਿ ਵਾਇਰਸ ਨਾਲ ਫੈਲਦੀ ਹੈ। ਭਾਰਤ ਵਿੱਚ ਸਲਾਨਾ 49,000 ਬੱਚਿਆਂ ਦੀ ਖਸਰੇ ਦੀ ਬਿਮਾਰੀ ਕਾਰਣ ਮੌਤ ਹੋ ਜਾਂਦੀ ਹੈ।  ਖਸਰਾ ਦੀ ਬਿਮਾਰੀ ਤੋਂ ਟੀਕਾਕਰਨ ਦੀਆਂ ਦੋ ਡੋਜ਼ ਰਾਹੀਂ ਬਚਾਅ ਕੀਤਾ ਜਾ ਸਕਦਾ ਹੈ, ਜੋ ਕਿ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਰੂਬੈਲਾ ਵੀ ਸੰਕਰਮਣ (ਇੰਫੈਕਸ਼ਨ) ਦੀ ਬਿਮਾਰੀ ਹੈ, ਜੋ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਦਾ ਹੈ। ਗਰਭ ਦੌਰਾਨ ਰੂਬੈਲਾ ਸੰਕਰਮਣ ਦੇ ਕਾਰਣ ਸ਼ਿਸ਼ੂ ਜਨਮਜਾਤ ਕਮਜੋਰੀਆਂ ਦੇ ਨਾਲ ਅੰਨ•ਾਪਣ, ਬੋਲ•ਾਪਣ, ਕਮਜ਼ੋਰ ਦਿਮਾਗ ਤੇ ਜਨਮਜਾਤ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। 

ਇਸ ਮੌਕੇ ਤੇ ਸਪੈਸ਼ਲ ਸੈਕਟਰੀ ਸਿਹਤ-ਕਮ-ਨੈਸ਼ਨਲ ਸਿਹਤ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਵਰੁਣ ਰੂਜਮ, ਅਡਿਸ਼ਨਲ ਸੈਕਟਰੀ ਹੈਲਥ ਸ਼੍ਰੀ ਬੀ. ਸ਼੍ਰੀਨਿਵਾਸਨ, ਡਾਇਰੈਕਟਰ ਫੈਮਿਲੀ ਵੈਲਫੇਅਰ ਡਾ. ਨਰੇਸ਼ ਕਾਂਸਰਾ, ਡਬਲਿਉਐਚਓ ਦੇ ਅਧਿਕਾਰੀ ਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ। 

LEAVE A REPLY

Please enter your comment!
Please enter your name here