ਫਿਰੋਜ਼ਪੁਰ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਮਹੀਨਾਵਾਰ ਬੈਠਕ ਦਾ ਆਯੋਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੌਜ਼ਗਾਰ ਅਤੇ ਕਾਰੋਬਾਰ ਬਿਉਰੋ ਸ੍ਰ: ਗੁਰਪਾਲ ਸਿੰਘ ਚਾਹਲ ਵੱਲੋਂ ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਦੀ ਕਾਰਜਗੁਜਾਰੀ ਦੀ ਸਮੀਖਿਆ ਕਰਦੇ ਹੋਏ ਮਹੀਨਾਵਾਰ ਗੋਵਰਨਿੰਗ ਕੌਂਸਲਿੰਗ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਸੀ.ਈ.ਓ ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜ਼ਪੁਰ ਵੀ ਹਾਜ਼ਰ ਸਨ।

Advertisements

ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰ ਨੁਮਾਇੰਦਿਆਂ ਨੂੰ ਸਤਵੇਂ ਰੋਜ਼ਗਾਰ ਮੇਲੇ ਜ਼ੋ ਕਿ 22 ਤੋਂ 30 ਅਪ੍ਰੈਲ 2021 ਤੱਕ ਵੱਖ ਵੱਖ ਸਥਾਨਾਂ ਤੇ ਲਗਾਏ ਜਾਣੇ ਹਨ, ਸਬੰਧੀ ਜਾਣਕਾਰੀ ਦਿੰਦਿਆਂ ਮੁਕਮੰਲ ਪ੍ਰਬੰਧ ਅਤੇ ਲੋੜੀਂਦਾ ਪ੍ਰਚਾਰ ਕਰਨ ਬਾਰੇ ਕਿਹਾ ਗਿਆ। ਇਸ ਤੋਂ ਇਲਾਵਾ ਆਈ.ਟੀ.ਆਈ, ਸ਼ਹੀਦ ਭਗਤ ਸਿੰਘ ਕਾਲਜ, ਪੋਲੀਟੇਕਨਿਕ ਕਾਲਜ ਆਦਿ ਸਮੂਹ ਕਾਲਜਾਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਰੋਜ਼ਗਾਰ ਦਫਤਰ ਨਾਲ ਜ਼ੋੜਨ ਬਾਰੇ ਕਿਹਾ ਗਿਆ। ਲੀਡ ਬੈਂਕ ਮੈਨੇਜਰ ਨੂੰ ਪੈਂਡਿੰਗ ਲੋਨ ਕੇਸਾਂ ਦਾ ਨਿਪਟਾਰਾ ਕਰਨ ਅਤੇ ਆਉਣ ਵਾਲੇ ਸਮੇਂ ਵਿੱਚ ਡੀ.ਆਰ.ਆਈ., ਮੁਦਰਾ ਆਦਿ ਯੋਜਨਾਵਾਂ ਅਧੀਨ ਵੱਧ ਤੋਂ ਵੱਧ ਲੋਨ ਦੇਣ ਦੀ ਹਦਾਇਤ ਕੀਤੀ ਗਈ।  ਇਸ ਮੀਟਿੰਗ ਵਿੱਚ ਅਸ਼ੋਕ ਜਿੰਦਲ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਆਰ.ਕੇ.ਗੁਪਤਾ ਲੀਡ ਬੈਂਕ ਮੈਨੇਜਰ, ਗੁਰਜੰਟ ਸਿੰਘ ਪਲੇਸਮੈਂਟ ਅਫਸਰ ਆਦਿ  ਹਾਜ਼ਰ ਸਨ।

ਰੌਜ਼ਗਾਰ ਦਫਤਰ ਵਿਖੇ ਰੌਜ਼ਗਾਰ ਮੇਲੇ ਦਾ ਆਯੋਜਨ, 82 ਵਿਦਿਆਰਥੀਆਂ ਦੀ ਵੱਖ ਵੱਖ ਕੰਪਨੀਆਂ ਵਿੱਚ ਹੋਈ ਚੋਣ

30 ਮਾਰਚ 2021 ਨੂੰ ਰੋਜ਼ਗਾਰ ਦਫ਼ਤਰ ਫਿਰੋਜਪੁਰ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਆਈਆਂ ਹੋਈਆਂ ਵੱਖ ਵੱਖ ਕੰਪਨੀਆਂ ਵੱਲੋਂ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਗਈ। ਇਸ ਪਲੇਸਮੈਂਟ ਕੈਂਪ ਵਿੱਚ 185 ਪ੍ਰਾਰਥੀ ਹਾਜ਼ਰ ਹੋਏ, ਜਿਨ੍ਹਾਂ ਵਿੱਚੋਂ 82 ਪ੍ਰਾਰਥੀਆਂ ਦੀ ਇੰਟਰਵਿਊ ਰਾਹੀਂ ਮੌਕੇ ਤੇ ਚੌਣ ਕੀਤੀ ਗਈ। ਇਸ ਤੋਂ ਇਲਾਵਾ ਟ੍ਰਾਈਡੈਂਟ ਕੰਪਨੀ, ਬਰਨਾਲਾ ਲਈ 35 ਲੜਕੀਆਂ ਦੀ ਚੋਣ ਕੀਤੀ ਗਈ ਤਾਂ ਜ਼ੋ ਉਹਨਾਂ ਨੂੰ ਆਨ ਜਾੱਬ ਟ੍ਰੇਨਿੰਗ ਦੇ ਨਾਲ ਨੌਕਰੀ ਦਿੱਤੀ ਜਾ ਸਕੇ।

LEAVE A REPLY

Please enter your comment!
Please enter your name here