ਪੁਲਿਸ ਨੇ ਅੰਤਰ ਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, 2 ਸਮੱਗਲਰ ਗ੍ਰਿਫ਼ਤਾਰ

Punjab Govt. Advt. Punjab Govt. Advt. Punjab Govt. Advt.
Punjab Govt. Advt. Punjab Govt. Advt. Punjab Govt. Advt.
Vardhman Jewellers Hoshiarpur

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਅੰਤਰ ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦੋ ਅਫ਼ਰੀਕਨ ਵਾਸੀਆਂ ਨੂੰ ਗ੍ਰਿਫ਼ਤਾਰ ਕਰਕੇ ਉਨਾਂ ਪਾਸੋਂ 1 ਕਿਲੋ 500 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਇਤਲਾਹ ’ਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ-1 ਵਲੋਂ ਜੀਂ.ਟੀ.ਰੋਡ ਨੇੜੇ ਪਰਾਗਪੁਰ ਵਿਖੇ ਵਿਸ਼ੇਸ਼ ਨਾਕਾ ਲਗਾਇਆ ਗਿਆ।

Advertisements

ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ-1 ਦੀ ਟੀਮ ਵਲੋਂ ਅਫ਼ਰੀਕਨ ਮੂਲ ਵਾਸੀ ਇਕ ਪੁਰਸ਼ ਅਤੇ ਮਹਿਲਾ ਨੂੰ ਬੈਗ ਸਮੇਤ ਆਉਂਦੇ ਦੇਖਿਆ। ਸ੍ਰੀ ਭੁੱਲਰ ਨੇ ਦੱਸਿਆ ਕਿ ਪੁਲਿਸ ਵਲੋਂ ਅਫਰੀਕਾ ਦੇ ਦੋਵਾਂ ਮੂਲ ਵਾਸੀਆਂ ਦੀ ਪਹਿਚਾਣ ਓਕਫੌਰ ਪਾਲ ਚੁਕਵੂਨਵੇਕਿਨ ਪੁੱਤਰ ਓਭਾਅ ਵਾਸੀ 12 ਨਵਾਫੀਆ ਸਟਰੀਟ ਓਮੈਗਬਾ ਫੇਸ-2, ਓਨੀਸਥਾ ਅਨੈਨਬਰਾ ਸਟੇਟ ਨਾਈਜ਼ੀਰੀਆ ਹਾਲ ਪਤਾ ਉਤੱਮ ਸਿੰਘ ਨਗਰ ਈਸਟ ,ਨਿਊ ਦਿੱਲੀ ਅਤੇ ਮੈਰੀ ਨਿਆਮਬੁਰਾ ਪੁੱਤਰੀ ਵਾਨਜੂ ਵਾਸੀ ਨੈਵਾਸ਼ਾ ਕੀਨੀਆ ਹਾਲ ਵਾਸੀ ਐਮ ਬਲਾਕ ਮੋਹਨ ਗਾਰਡਨ ਨਿਊ ਦਿੱਲੀ ਵਜੋਂ ਹੋਈ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ੱਕ ਦੇ ਅਧਾਰ ’ਤੇ ਪੁਲਿਸ ਪਾਰਟੀ ਵਲੋਂ ਅਫਰੀਕਨ ਵਾਸੀਆਂ ਤੋਂ ਪੁਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਜਾਂਚ ਦੌਰਾਨ ਅਫਰੀਕਨ ਵਾਸੀ ਸਮੱਗਲਰ ਓਕਫੌਰ ਪਾਲ ਚੁਕਵੂਨਵੇਕਿਨ ਪਾਸੋਂ 1 ਕਿਲੋ 200 ਗਰਾਮ ਅਤੇ ਮੈਰੀ ਨਿਆਮਬੁਰਾ ਪਾਸੋਂ 300 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਸਟੇਸ਼ਨ ਜਲੰਧਰ ਕੈਂਟ ਵਿਖੇ ਧਾਰਾ 21/61/85 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਛਗਿੱਛ ਦੌਰਾਨ ਓਕਫੌਰ ਪਾਲ ਚੁਕਵੂਨਵੇਕਿਨ ਨੇ ਕਬੂਲ ਕੀਤਾ ਹੈ ਕਿ ਅਫਰੀਕਨ ਵਾਸੀ ਸਾਥਣਨਾਲ ਪੰਜਾਬ ਅਤੇ ਹਰਿਆਣਾ ਵਿੱਚ ਨਸ਼ਿਆਂ ਦੀ ਸਮੱਗÇਲੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੈਰੀ ਨਿਆਮਬੁਰਾ ਨੇ ਵੀ ਖੁਲਾਸਾ ਕੀਤਾ ਹੈ ਕਿ ਪੈਸੇ ਕਮਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਓਕਫੌਰ ਨਾਲ ਮਿਲ ਕੇ ਨਸ਼ਿਆਂ ਦੇ ਕਾਰੋਬਾਰ ਵਿੱਚ ਲਿਪਤ ਸੀ। ਉਨ੍ਹਾਂ ਦੱਸਿਆ ਕਿ ਇਸ ਰੈਕੇਟ ਦੇ ਹੋਰਨਾਂ ਨਾਲ ਜੁੜੇ ਹੋਣ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਪੜਤਾਲ ਜਾਰੀ ਹੈ ।

LEAVE A REPLY

Please enter your comment!
Please enter your name here