ਜਿਲੇ ਵਿੱਚ 114 ਨਵੇਂ ਪਾਜੇਟਿਵ ਮਰੀਜ, 7 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਜਿਲੇ ਵਿੱਚ 2274 ਨਵੇ ਸੈਪਲ ਲਏ ਗਏ ਹਨ ਅਤੇ 2264 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 114 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 14713 ਹੋ ਗਈ ਹੈ । ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 401051 ਸੈਪਲ ਲਏ ਗਏ ਹਨ ਜਿਨਾ ਵਿੱਚੋ 383874 ਸੈਪਲ ਨੈਗਟਿਵ , 4087 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1379 ਹੈ ਜਦ ਕਿ 13878ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 599 ਹੈ ।  

Advertisements

ਜਿਲਾ ਹੁਸ਼ਿਆਰਪੁਰ ਦੇ 114 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 10 ਅਤੇ  104  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 7 ਮੌਤਾ ਹੋਈਆ ਹਨ (1) 55 ਸਾਲਾ ਔਰਤ   ਵਾਸੀ  ਹਕੂਮਕਪੁਰ   ਦੀ ਮੌਤ ਨਿਜੀ ਹਸਪਤਾਲ ਨਵਾਂ ਸ਼ਹਿਰ ਵਿਖੇ ਹੋਈ ਹੈ (2) 83 ਸਾਲਾ ਵਿਸਾਲਾ ਵਿਆਕਰਤੀ ਵਾਸੀ ਸਲਾਵਾੜਾ  ਦੀ ਮੌਤ ਨਿਜੀ ਹਸਪਤਾਲ ਜਲੰਧਰ   ਵਿੱਚ ਹੋਈ (3) 51 ਸਾਲਾ ਔਰਤ ਵਾਸੀ  ਪਾਲਦੀ ਦੀ ਮੌਤ ਨਿਜੀ ਹਸਪਤਾਲ ਜਲੰਧਰ  (4) 65 ਸਾਲਾ ਪੁਰਸ਼  ਵਾਸੀ ਮਾਹਿਲਪੁਰ ਦੀ ਮੌਤ ਨਿਜੀ ਹਸਪਤਾਲ ਨਵਾ ਸ਼ਹਿਰ  ਵਿਖੇ ਹੋਈ ਹੈ  (5) 61 ਸਾਲਾ ਪੁਰਸ਼ ਵਾਸੀ ਇੰਦਰਾ ਕਲੋਨੀ ਹੁਸ਼ਿਆਰਪੁਰ  ਦੀ ਮੌਤ ਜੋਹਲ  ਹਸਪਤਾਲ ਜਲੰਧਰ  (6) 70 ਸਾਲਾ ਔਰਤ ਵਾਸੀ ਡਲੇਵਾਲ ਦੀ ਮੌਤ ਮਾਨ ਮੈਡੀਸਿਟੀ ਜਲੰਧਰ  (7) 42  ਸਾਲਾ ਪੁਰਸ਼ ਵਾਸੀ ਮੋਨਾ ਕਲਾ  ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ  ਵਿੱਚ ਹੋਈ । 

ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here