ਫਿਰੋਜ਼ਪੁਰ: ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਦਾ ਕੰਮ ਜਾਰੀ, ਹੁਣ ਤੱਕ ਬਣਾਏ 1,30,312 ਲਾਭਪਾਤਰੀਆਂ ਦੇ ਕਾਰਡ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ ਜ਼ਿਲ੍ਹੇ ਵਿੱਚ 1,30,312 ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਚੁੱਕੇ ਹਨ ਅਤੇ ਜਿਹੜੇ ਲਾਭਪਾਤਰੀ ਨੇ ਹਾਲੇ ਤੱਕ ਆਪਣਾ ਕਾਰਡ ਨਹੀਂ ਬਣਵਾਇਆ ਉਹ ਜਲਦ ਤੋਂ ਜਲਦ ਆਪਣਾ ਇਹ ਕਾਰਡ ਬਣਵਾ ਲੈਣ। ਇਸ ਸਬੰਧੀ ਗੱਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨ.) ਰਾਜਦੀਪ ਕੌਰ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀ ਨੂੰ ਸਰਕਾਰ ਵੱਲੋਂ ਇਨਪੈਲਡ ਹਸਪਤਾਲਾਂ ਵਿੱਚ 5 ਲੱਖ ਤੱਕ ਦੇ ਨਗਦੀ ਰਹਿਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਜਿਸ ਵਿੱਚ 1400 ਤੋਂ ਵੱਧ ਬੀਮਾਰੀਆਂ ਨੂੰ ਕਵਰ ਕੀਤਾ ਜਾਂਦਾ ਹੈ।

Advertisements

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਜਾਨਾ ਜ਼ਿਲ੍ਹੇ ਦੇ ਕਾਮਨ ਸਰਵਿਸ ਸੈਂਟਰਾਂ, ਮਾਰਕਿਟ ਕਮੇਟੀਆਂ,  ਸਮੂਹ ਸੇਵਾ ਕੇਂਦਰਾਂ ਅਤੇ ਸ਼ਡਿਊਲ ਅਨੁਸਾਰ ਵੱਖ ਵੱਖ ਪਿੰਡਾਂ ਦੇ ਪੰਚਾਇਤ ਘਰਾਂ  ਵਿਚ ਇਹ ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵੱਖ ਵੱਖ ਮੋਬਾਈਲ ਟੀਮਾਂ ਵੱਲੋਂ ਵੀ ਇਹ ਕਾਰਡ ਬਣਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਕਾਰਡ ਬਣਾਉਣ ਦੀ ਫੀਸ 30 ਰੁਪਏ ਪ੍ਰਤੀ ਕਾਰਡ ਹੈ ਅਤੇ ਕਾਰਡ ਬਣਵਾਉਣ ਲਈ ਲਾਭਪਤਾਰੀ ਆਪਣੇ ਨਾਲ ਦਤਸਾਵੇਜ ਜਿਵੇਂ ਕਿ ਆਧਾਰ ਕਾਰਡ, ਰਾਸ਼ਨ ਕਾਰਡ, (ਰਾਸ਼ਨ ਕਾਰਡ ਨਾ ਹੋਣ ਦੀ ਸੂਰਤ ਵਿਚ ਸੈਲਫ ਡੈਕਲਾਰੇਸ਼ਨ ਫੋਰਮ), ਲੇਬਰ ਵਿਭਾਗ ਤੋਂ ਜਾਰੀ ਕਾਰਡ, ਪੈਨ ਕਾਰਡ (ਪਤੱਰਕਾਰ ਪੀਲਾ/ਐਕਰਿਡਿਟੇਡ ਕਾਰਡ)  ਆਦਿ ਨਾਲ ਲੈ ਕੇ ਆਉਣ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here