ਕਾਲੀ ਮਾਤਾ ਮੰਦਰ ਦੇ ਬਾਬਾ ਮੋਹਨ ਗਿਰੀ ਪੰਜ ਤੱਤਾਂ ‘ਚ ਵਿਲੀਨ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਤਲਵਾੜਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਦੇ ਮਹੰਤ ਬਾਬਾ ਮੋਹਨ ਗਿਰੀ ਦਾ ਨਿਧਨ ਹੋ ਗਿਆ। ਉਨਾਂ ਛੇ ਵਜੇ ਦਿੱਲ ਦੌਰਾ ਪਿਆ ਜਿਸ ਨਾਲ ਉਨਾਂ ਦੀ ਮੌਤ ਹੋ ਗਈ। ਉਨਾਂ ਦਸਿਆ ਕਿ ਬਾਬਾ ਜੀ 2001 ਵਿਚ ਡੈਮ ਵਾਲੇ ਸ਼ਿਵ ਮੰਦਰ ਤੋਂ ਆ ਕੇ ਤਲਵਾੜਾ ਦੇ ਕਾਲੀ ਮਾਤਾ ਮੰਦਰ ਦੀ ਸੇਵਾ ਸੰਭਾਲ ਰਹੇ ਸਨ। ਇਸ ਮੌਕੇ ਉਨਾਂ ਨੂੰ ਸਮਾਧੀ ਵਾਲੀ ਅਵਸਥਾ ਚ ਗੱਡੀ ਵਿਚ ਬਿਠਾ ਕੇ ਸ਼ਹਿਰ ਵਿਚ ਅੰਤਮ ਦਰਸ਼ਨਾ ਲਈ ਲਿਜਾਇਆ ਗਿਆ।

Advertisements

ਇਸ ਤੋਂ ਬਾਅਦ ਉਨਾਂ ਦੇ ਪੰਜ ਭੂਤਕ ਸਰੀਰ ਨੂੰ ਮੰਦਰ ਦੇ ਵਿਚ ਹੀ ਸਮਾਧੀ ਦੇ ਦਿੱਤੀ ਗਈ। ਇਸ ਮੌਕੇ ਬਾਬਾ ਸ਼ੀਤਲ ਗਿਰੀ ਟੈਰਸ ਵਾਲੇ, ਬਾਬਾ ਸ਼ਾਮ ਗਿਰੀ, ਬਾਬਾ ਰਾਮਕਿਸ਼ਨ ਗਿਰੀ, ਬਾਬਾ ਐਤਵਾਰ ਗਿਰੀ, ਮੰਦਰ ਕਮੇਟੀ ਦੇ ਪ੍ਰਧਾਨ ਚੌਧਰੀ ਅਮਰ ਸਿੰਘ, ਹਰਿੰਦਰ ਕੁਮਾਰ ਜੋਤੀ ਕੈਸ਼ੀਅਰ, ਸ਼ਿਵਮ ਸਲੂਜਾ ਉਪ ਪ੍ਰਧਾਨ, ਅਸ਼ਵਨੀ ਸ਼ਰਮਾ ਪ੍ਰਧਾਨ ਤੁਲਸੀ ਰਾਮ ਮੈਮੋਰੀਅਲ ਸੁਸਾਇਟੀ, ਪਵਨ ਪੁਰੀ, ਜੀਵਨ ਪੁਰੀ, ਮਨੀਸ਼ ਪੁਰੀ, ਅਜੇ ਕੁਮਾਰ ਪਿੰਕਾ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜਰ ਸਨ।

LEAVE A REPLY

Please enter your comment!
Please enter your name here