ਜਿਲੇ ਵਿੱਚ 115 ਨਵੇਂ ਪਾਜੇਟਿਵ ਮਰੀਜ, 12 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 1624 ਨਵੇ ਸੈਪਲ ਲਏ ਗਏ ਹਨ ਅਤੇ 2147 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 115 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ14828 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 402675 ਸੈਪਲ ਲਏ ਗਏ ਹਨ ਜਿਨਾ ਵਿੱਚੋ 385906 ਸੈਪਲ ਨੈਗਟਿਵ , 3564 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1225 ਹੈ ਜਦ ਕਿ 14146 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 611 ਹੈ ।  

Advertisements

ਜਿਲਾ ਹੁਸ਼ਿਆਰਪੁਰ ਦੇ 115 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 15 ਅਤੇ  100 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 12  ਮੌਤਾ ਹੋਈਆ ਹਨ ।(1) 55 ਸਾਲਾ ਪੁਰਸ਼ ਵਾਲੀ ਬੱਢੋਆਣਾ  ਦੀ ਮੌਤ ਸਿਵਲ ਹਸਪਤਾਲ ਦਸੂਹਾਂ ਤੋ ਮੈਡੀਕਲ ਕਾਲਿਜ ਅਮ੍ਰਿੰਤਸਰ ਲੈ ਕੇ ਜਾਦਿਆ ਹੋਇਆ (2) 70  ਸਾਲਾ ਪੁਰਸ਼ ਵਾਸੀ ਸੁਤੈਹਰੀ ਰੋਡ ਹੁਸ਼ਿਆਰਪੁਰ  ਦੀ ਮੌਤ ਨਿਜੀ ਹਸਪਤਾਲ ਜਲੰਧਰ (3) 65 ਸਾਲਾ ਪੁਰਸ਼ ਵਾਸੀ ਖੰਨੀ ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ (4) 78 ਸਾਲਾ ਪੁਰਸ਼ ਵਾਸੀ ਢੋਲਵਾਹਾ ਦੀ ਮੌਤ ਆਈ ਵੀ ਬਾਈ ਹੁਸ਼ਿਆਰਪੁਰ  (5)68 ਪੁਰਸ਼ ਵਾਸੀ ਗੁਲਾਮ ਹਸੈਨ  ਦੀ ਮੌਤ ਆਈ ਵੀ ਬਾਈ ਹੁਸ਼ਿਆਰਪੁਰ  (6) 84 ਸਾਲਾ ਔਰਤ ਵਾਸੀ ਟਾਡਾ ਦੀ ਮੌਤ ਆਈ ਵੀ ਬਾਈ (7) 73  ਔਰਤ ਵਾਸੀ ਬੰਨਸੀ ਨਗਰ ਹੁਸ਼ਿਆਰਪਰੁ ਦੀ ਮੌਤ ਨਿਜੀ ਹਸਪਤਾਲ ਜਲੰਧਰ (8) 72 ਸਾਲਾ ਪੁਰਸ਼ ਵਾਸੀ ਬੀਬੀ ਦੀ ਪੰਡੋਰੀ ਨਿਜੀ ਹਸਪਤਾਲ ਜਲੰਧਰ (9) 69 ਸਾਲਾ ਔਰਤ ਮੰਜੋ ਮਜਾਰਾ ਦੀ ਮੌਤ ਆਈ ਵੀ ਬਾਈ ਹੁਸਿਆਰਪੁਰ(10) 65 ਸਾਲਾ ਪੁਰਸ਼ ਵਾਸੀ ਕਿਤਣਾਦੀ ਮੌਤ ਰਾਜਾ ਹਸਪਤਾਲ ਜਲੰਧਰ ਵਿਖੇ ਹੋਈ  (11 ) 67 ਸਾਲਾ ਪੁਰਸ਼ ਵਾਸੀ ਫਹਿਤੇਗੜ ਹੁਸ਼ਿਆਰਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (12)58 ਸਾਲਾ ਪੁਰਸ਼ ਵਾਸੀ ਪ੍ਰੇਮਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ ਹੈ   ।  

ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੇ ਡਾਕਟਰ , ਨਰਸਾ , ਲੈਬ ਟੈਕਨੀਸ਼ਨ ਵਾਰਡ ਸਰਵੈਟ ਤੋ ਹੋਰ ਫਰੰਟ ਲਾਇਨ ਵਰਕਰ ਜੋ 24 ਘੰਟੇ ਮਰੀਜਾਂ ਦੀ ਸੇਵਾ ਕਰ ਰਹੇ ਉਹਨਾਂ ਨੂੰ ਪੂਰਾ ਸਹਿਯੋਗ ਦਿਊ । ਇਸ ਸਬੰਧ ਵਿੱਚ ਅੱਜ ਸਿਵਲ ਹਸਪਤਾਲ ਵਿੱਚ ਲੈਬ ਟੈਕਨੀਸ਼ਨ ਸਤਬੀਰ , ਕਾਜਿਲ ਸ਼ਰਮਾ, ਗੁਰਪ੍ਰੀਤ ਕੋਰ , ਰਤਿਕਾ ਨੇ ਸੈਪਲਿੰਗ ਕੀਤੀ । 

LEAVE A REPLY

Please enter your comment!
Please enter your name here