ਜਿਲ੍ਹਾ ਪਠਾਨਕੋਟ ਵਿੱਚ 60792 ਮੀਟਰਿਕ ਟਨ ਕਣਕ ਦੀ ਖਰੀਦ ਹੋਣ ਦਾ ਅਨੁਮਾਨ

ਪਠਾਨਕੋਟ:(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਪਠਾਨਕੋਟ ਦੀਆਂ ਮੰਡੀਆਂ ਵਿੱਚ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰ ਕੀਤੀ ਜਾ ਰਹੀ ਹੈ ਅਤੇ ਜਿਲ੍ਹਾ ਪਠਾਨਕੋਟ ਵਿੱਚ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸਾਂ ਅਨੁਸਾਰ ਕਣਕ ਦੀ ਖਰੀਦ ਦੇ ਲਈ ਵੱਖ ਵੱਖ ਖਰੀਦ ਏਜੰਸੀਆਂ ਲਈ ਟੀਚੇ ਨਿਰਧਾਰਤ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਜਿਨ੍ਹੇ ਵਾਰਦਾਨੇ ਦੀ ਲੋੜ ਹੈ ਉਹ ਵੀ ਖਰੀਦ ਏਜੰਸੀਆਂ ਵੱਲੋਂ ਪੂਰਾ ਕਰ ਲਿਆ ਗਿਆ ਹੈ। ਇਹ ਪ੍ਰਗਟਾਵਾ ਸ. ਨਿਰਮਲ ਸਿੰਘ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪਠਾਨਕੋਟ ਵੱਲੋਂ ਕੀਤਾ ਗਿਆ।

Advertisements

ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਖੇ ਕਣਕ ਹੇਠ ਆਏ ਰਕਬੇ ਦੇ ਅਨੁਸਾਰ ਅਨੁਮਾਨਤ 60792 ਮੀਟਰਿਕ ਟਨ ਕਣਕ ਦੀ ਖਰੀਦ ਕੀਤੇ ਜਾਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਸ ਅਨੁਮਾਨਤ ਖਰੀਦ ਵਿੱਚੋਂ ਪਨਗ੍ਰੇਨ ਵੱਲੋਂ 21514 ਮੀਟਰਿਕ ਟਨ, ਮਾਰਕਫੈਡ ਵੱਲੋਂ 10398 ਮੀਟਰਿਕ ਟਨ, ਪਨਸਪ ਵੱਲੋਂ 10446 ਮੀਟਰਿਕ ਟਨ, ਵੇਅਰਹਾਊਸ ਵੱਲੋਂ 7457 ਮੀਟਰਿਕ ਟਨ ਅਤੇ ਐਫ.ਸੀ. ਆਈ. ਵੱਲੋਂ 10977 ਮੀਟਰਿਕ ਟਨ ਕਣਕ ਦੀ ਖਰੀਦ ਕਰਨ ਲਈ ਟੀਚਾ ਰੱਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਪਰੋਕਤ ਅਨੁਮਾਨਤ ਟੀਚੇ ਦੇ ਅਧਾਰ ਤੇ ਪਨਗ੍ਰੇਨ ਵੱਲੋਂ 21514 ਮੀਟਰਿਕ ਟਨ ਕਣਕ ਦੀ ਭਰਾਈ ਲਈ ਅਨੁਮਾਨਤ 1435 ਬੋਰੀਆਂ ਦੀ ਲੋੜ ਹੈ,ਜੋ ਕਿ ਇਸ ਸਮੇਂ ਪਨਗ੍ਰੇਨ ਕੋਲ ਮੋਜੂਦ ਹੈ। ਜਿਕਰਯੋਗ ਹੈ ਕਿ ਪਨਗ੍ਰੇਨ ਵੱਲੋਂ ਸਾਰੀ ਖਰੀਦ ਨੇਸਨਲ ਫੂਡ ਸਿਕਊਰਿਟੀ ਐਕਟ ਦੇ ਅਧੀਨ ਖਰੀਦ ਕੀਤੀ ਜਾਣੀ ਹੈ ਅਤੇ ਪ੍ਰਤੀ ਬੋਰੀ ਭਰਾਈ 30 ਕਿਲੋਗ੍ਰਾਮ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਕੀ ਖਰੀਦ ਏਜੰਸੀਆਂ ਵੱਲੋਂ 50 ਕਿਲੋਗ੍ਰਾਮ ਪ੍ਰਤੀ ਬੋਰੀ ਦੀ ਭਰਾਈ ਕੀਤੀ ਜਾਣੀ ਹੈ ਇਸ ਅਨੁਸਾਰ ਮਾਰਕਫੈਡ ਨੂੰ 10398 ਮੀਟਰਿਕ ਟਨ ਦੇ ਲਈ 416, ਪਨਸਪ ਨੂੰ 10446 ਮੀਟਰਿਕ ਟਨ ਦੇ ਲਈ 418, ਵੇਅਰਹਾਊਸ ਨੂੰ 7457 ਮੀਟਰਿਕ ਟਨ ਦੇ ਲਈ 298 ਅਤੇ ਐਫ.ਸੀ.ਆਈ. ਨੂੰ 10977 ਮੀਟਰਿਕ ਟਨ ਦੇ ਲਈ 439 ਬੋਰੀਆਂ ਦੀ ਲੋੜ ਹੈ ਇਸ ਤਰ੍ਹਾਂ ਇਨ੍ਹਾਂ ਵੱਖ ਵੱਖ ਖਰੀਦ ਏਜੰਸੀਆਂ ਨੂੰ ਕੂਲ 1571 ਬੋਰੀਆਂ ਦੀ ਲੋੜ ਹੈ ਜੋ ਸਟਾਕ ਪਹਿਲਾ ਤੋਂ ਹੀ ਮੋਜੂਦ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਹੋਣ ਵਾਲੀ ਕਣਕ ਦੀ ਖਰੀਦ ਲਈ 3006 ਬੋਰੀਆ ਦੀ ਲੋੜ ਹੈ ਅਤੇ ਇਹ ਸਟਾਕ ਪੂਰਾ ਹੈ।

ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ 15 ਮੰਡੀਆਂ ਸਥਾਈ ਅਤੇ 6 ਸਬ ਯਾਰਡ ਬਣਾਏ ਗਏ ਹਨ ਕੂਲ 21 ਮੰਡੀਆਂ ਦੇ ਲਈ 15 ਫੂਡ ਸਪਲਾਈ ਇੰਸਪੈਕਟਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਅਸਥਾਈ ਤੋਰ ਤੇ ਜੋ 6 ਸਬ ਯਾਰਡ ਬਣਾਏ ਗਏ ਹਨ ਇਹ ਰਾਧਾ ਸਵਾਮੀ ਸੰਤਸੰਗ ਘਰ੍ਹਾਂ ਅੰਦਰ ਬਣਾਏ ਗਏ ਹਨ । ਉਨ੍ਹਾਂ ਕਿਹਾ ਕਿ ਸਰਕਾਰ ਦੇ ਆਦੇਸਾਂ ਅਨੁਸਾਰ ਮੰਡੀਆਂ ਵਿੱਚ ਪਹੁੰਚਣ ਵਾਲੇ ਕਣਕ ਦੇ ਇੱਕ ਇੱਕ ਦਾਨੇ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਸਰਕਾਰ ਵੱਲੋਂ ਦਿੱਤੇ ਜਾ ਰਹੇ ਆਦੇਸਾਂ ਦੀ ਪਾਲਣਾ ਕਰਨ। ਉਨ੍ਹਾਂ ਦੱਸਿਆ ਕਿ ਮੰਡੀਆਂ ਦੇ ਯੋਗ ਪ੍ਰਬੰਧਾਂ ਦੀ ਸਮੀਖਿਆ ਦੇ ਲਈ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ 9 ਅਪ੍ਰੈਲ ਨੂੰ ਇੱਕ ਰੀਵਿਓ ਮੀਟਿੰਗ ਵੀ ਆਯੋਜਿਤ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here